12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭੱਖਦੀ ਗਰਮੀ 'ਚ ਵੱਖ-ਵੱਖ ਉਮੀਦਵਾਰਾਂ ਤੇ ਸਮਰਥਕਾਂ ਵਲੋਂ ਚੋਣ ਪ੍ਰਚਾਰ 'ਚ ਤੇਜ਼ੀ

ਅਜੀਤ ਡੈਸਕ 22-05-2026
ਰਾਜਪੁਰਾ, 21 ਮਈ (ਰਣਜੀਤ ਸਿੰਘ)-ਪੰਜਾਬ ਵਿਚ ਹੋਣ ਜਾ ਰਹੀਆਂ 105 ਸਥਾਨਿਕ ਇਕਾਈਆਂ ਜਿਨ੍ਹਾਂ ਵਿਚ 8 ਨਗਰ ਨਿਗਮ, 76 ਨਗਰ ਕੌਂਸਲ ਅਤੇ 21 ਨਗਰ ਪੰਚਾਇਤਾਂ ਦੀਆਂ ਵੋਟਾਂ ਨੂੰ ਲੈ ਸ਼ਹਿਰੀ ਸੱਤਾ ਹਥਿਆਉਣ ਲਈ ਹਰ ਪਾਰਟੀ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਦਿਨੇ ਜੇਠ ਮਹੀਨੇ ਦੇ ਸੂਰਜ ਦੀ ਗਰਮੀ ਅਤੇ ਸ਼ਾਮੀ ਸਿਆਸੀ ਗਰਮੀ ਨੂੰ ਝੱਲਦੇ ਵੋਟਰਾਂ ਦੇ ਦਰਾਂ ਵਿਚ ਵੋਟਾਂ ਦੀ ਅਲਖ ਜਗਾਉਂਦੇ ਫਿਰਦੇ ਵਿਖਾਈ ਦਿੰਦੇ ਹਨ | ਇਸ ਦੇ ਨਾਲ ਹੀ ਵੋਟਾਂ ਦੇ ਦਿਨ ਹੋਣ ਕਾਰਨ ਸ਼ਹਿਰ ਵਿਚ ਆਇਆ ਰਾਮ ਤੇ ਗਿਆ ਰਾਮ ਦੀ ਖੇਡ ਵੀ ਸਭ ਹੱਦ ਬੰਨੇ ਟੱਪਦੀ ਨਜ਼ਰੀ ਆ ਰਹੀ ਹੈ | ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਲਈ ਇਹ ਚੋਣਾਂ ਇਕ ਤਰ੍ਹਾਂ ਨਾਲ 2027 ਦੇ ਸਿਆਸੀ ਮੈਦਾਨ ਫਤਿਹ ਕਰਨ ਦਾ ਮੁੱਢ ਬੰਨ੍ਹਦੀਆਂ ਨਜ਼ਰੀ ਪੈ ਰਹੀਆਂ ਹਨ | ਹਰ ਪਾਰਟੀ ਲਈ ਇਹ ਚੋਣਾਂ ਵਕਾਰ ਦਾ ਸਵਾਲ ਹਨ | ਇਸ ਕਰਕੇ ਹੀ ਸਵੇਰੇ ਤੇ ਸ਼ਾਮੀ ਗਲੀਆਂ ਮੁਹੱਲਿਆਂ ਵਿਚ ਚੋਣ ਸਭਾਵਾਂ ਦਾ ਦੌਰ ਸ਼ੁਰੂ ਹੈ ਅਤੇ ਉਮੀਦਵਾਰਾਂ ਨੇ ਪੂਰੀ ਤਾਕਤ ਝੋਕ ਦਿੱਤੀ ਹੈ | ਜਾਣਕਾਰੀ ਮੁਤਾਬਿਕ ਨਗਰ ਕੌਂਸਲ ਅਤੇ ਨਿਗਮਾਂ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਪੂਰੀ ਭਖ ਗਿਆ ਹੈ ਅਤੇ ਹਰ ਪਾਰਟੀ ਆਪੋ ਆਪਣੇ ਢੰਗ ਤਰੀਕਿਆਂ ਨਾਲ ਸਿਆਸੀ ਸ਼ਤਰੰਜ ਦੀਆਂ ਚਾਲਾਂ ਚਲਦੇ ਨਜ਼ਰੀ ਪੈ ਰਹੀ ਹੈ | ਜਿੱਥੇ ਸੱਤਾਧਾਰੀ ਧਿਰ ਪੰਜਾਬ ਵਿਚ ਮੁਫ਼ਤ ਬਿਜਲੀ, ਔਰਤਾਂ ਲਈ ਮੁਫ਼ਤ ਬੱਸ ਸੇਵਾ, ਆਮ ਆਦਮੀ ਕਲੀਨਿਕ ਸਮੇਤ ਹੋਰ ਵਿਕਾਸ ਦੇ ਕਰਵਾਏ ਕੰਮਾਂ ਦੇ ਨਾਮ 'ਤੇ ਵੋਟਾਂ ਦੀ ਮੰਗ ਕਰਦੇ ਹਨ, ਉੱਥੇ ਹੀ ਵਿਰੋਧੀ ਪਾਰਟੀਆਂ ਸੂਬੇ ਵਿਚ ਬੇਰੁਜ਼ਗਾਰੀ ਦੀ ਸਮੱਸਿਆ, ਨਸ਼ੇ ਦਾ ਬੋਲਬਾਲਾ, ਭਿ੍ਸ਼ਟਾਚਾਰ ਅਤੇ ਸੱਤਾਧਾਰੀ ਧਿਰ ਦੀਆਂ ਹੋਰ ਨਾਕਾਮੀਆਂ ਦੇ ਦੋਸ਼ ਮੁੜ ਕੇ ਵੋਟਰਾਂ ਕੋਲੋਂ ਵੋਟਾਂ ਦੀ ਮੰਗ ਕਰ ਰਹੇ ਹਨ | ਦਿਨ ਢਲਦੇ ਹੀ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਡੋਰ ਟੂ ਡੋਰ ਵੋਟਾਂ ਦੀ ਮੰਗ ਕਰ ਰਹੇ ਹਨ | ਕਰੀਬ-ਕਰੀਬ ਸਾਰੇ ਹੀ ਪੀਣ ਵਾਲੇ ਪਾਣੀ, ਬਰਸਾਤੀ ਪਾਣੀ ਦੀ ਨਿਕਾਸੀ, ਟੁੱਟੀਆਂ ਸੜਕਾਂ ਅਤੇ ਸਟਰੀਟ ਲਾਈਟਾਂ ਦਾ ਰਾਗ ਅਲਾਪਦੇ ਹਨ | ਸ਼ਹਿਰੀ ਸੱਤਾ ਹਥਿਆਉਣ ਲਈ ਹਰ ਪਾਰਟੀ ਵਲੋਂ ਅੰਦਰੂਨੀ ਬੈਠਕਾਂ ਦਾ ਦੌਰ ਜਾਰੀ ਹੈ | ਦਿਨ ਵੇਲੇ ਗਲੀਆਂ ਮੁਹੱਲਿਆਂ ਵਿਚ ਇਕ ਤਰ੍ਹਾਂ ਦਾ ਸਨਾਟਾ ਛਾਇਆ ਰਹਿੰਦਾ ਹੈ ਅਤੇ ਸ਼ਾਮ ਵੇਲੇ ਹਰ ਚੌਕ ਸਿਆਸੀ ਰੰਗ ਵਿਚ ਰੰਗਿਆ ਨਜ਼ਰੀ ਪੈਂਦਾ ਹੈ | ਸੂਰਜ ਡੁੱਬਦਿਆਂ ਹੀ ਹਰ ਗਲੀ ਮੁਹੱਲਾ ਸਿਆਸੀ ਮਾਹੌਲ ਵਿਚ ਗਰਮਾਇਆ ਜਾਦਾ ਹੈ | ਗਲੀਆਂ ਵਿਚ ਲਾਊਡ ਸਪੀਕਰਾਂ ਦੀ ਆਵਾਜ਼ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ | ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਹੈ ਕਿ ਚੋਣਾਂ ਮੂਹਰੇ ਸੂਰਜ ਦੀ ਗਰਮੀ ਨੇ ਰਾਜਨੀਤਕ ਬੈਰੀਗੇਡ ਲਾਏ ਹੋਏ ਹਨ | ਇਸ ਸਭ ਕਾਸੇ ਮੂਹਰੇ ਹਾਲ ਦੀ ਘੜੀ ਵੋਟਰ ਚੁੱਪ ਚਾਪ ਤਮਾਸ਼ਾ ਵੇਖ ਰਹੇ ਹਨ ਅਤੇ ਕੋਈ ਵੀ ਪਾਰਟੀ ਆਪਣੀ ਜਿੱਤ ਯਕੀਨੀ ਨਹੀ ਮੰਨ ਰਹੀਂ | ਹਰ ਉਮੀਦਵਾਰ, ਉਨ੍ਹਾਂ ਦੇ ਸਮਰਥਕ ਸਮੇਤ ਸਿਆਸੀ ਪੰਡਤ ਇਸ ਸ਼ਸ਼ੋਪੰਜ ਵਿਚ ਹਨ ਕਿ ਵੋਟਰ ਆਿਖ਼ਰਕਾਰ 29 ਮਈ ਨੂੰ ਕਿਸ ਦੇ ਸਿਰ 'ਤੇ ਜਿੱਤ ਦਾ ਸਿਹਰਾ ਬੰਨਣਗੇ | ਹਾਲੇ ਇਸ ਲਈ ਇਕ ਹਫ਼ਤਾ ਇੰਤਜ਼ਾਰ ਕਰਨਾ ਪਵੇਗਾ |
ਪਿਛਲੀ ਖ਼ਬਰ 'ਆਪ' ਉਮੀਦਵਾਰ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਕੀਤਾ ਘਰੋ-ਘਰੀ ਚੋਣ ਪ੍ਰਚਾਰ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਵੱਧ ਸਹੂਲਤਾਂ ਦਿੱਤੀਆਂ-ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।