13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 35ਵੀਂ ਬਰਸੀ 'ਤੇ ਦਿੱਤੀਆਂ ਸ਼ਰਧਾਂਜਲੀਆਂ

ਅਜੀਤ ਡੈਸਕ 22-05-2026
ਰਾਜਪੁਰਾ, 21 ਮਈ (ਜੀ.ਪੀ. ਸਿੰਘ)-ਸਥਾਨਕ ਕਾਂਗਰਸ ਦਫ਼ਤਰ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 35ਵੀਂ ਬਰਸੀ 'ਅੱਤਵਾਦ ਵਿਰੋਧੀ ਦਿਵਸ' 'ਤੇ ਸ਼ਰਧਾਂਜਲੀਆਂ ਦੇਣ ਲਈ ਇਕ ਸ਼ੋਕ ਸਭਾ ਹੋਈ | ਜਿਸ ਵਿਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਬਲਾਕ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਸਮੇਤ ਹੋਰ ਕਾਂਗਰਸੀ ਆਗੂਆਂ ਅਤੇ ਕਾਰਕੁਨਾਂ ਵਲੋਂ ਰਾਜੀਵ ਗਾਂਧੀ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਣ ਕਰਕੇ ਸ਼ਰਧਾਂਜਲੀ ਦਿੱਤੀਆਂ ਗਈ | ਇਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ 21 ਮਈ 1991 ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਚੇਨਈ 'ਚ ਸ੍ਰੀ ਲੰਕਾ ਦੇ ਅੱਤਵਾਦੀਆਂ ਵਲੋਂ ਇਕ ਰੈਲੀ ਦੌਰਾਨ ਸ਼ਹੀਦ ਕਰ ਦਿੱਤਾ ਗਿਆ ਸੀ | ਰਾਜੀਵ ਗਾਂਧੀ ਇਕ ਬਹੁਤ ਹੀ ਸਮਝਦਾਰ, ਪੜ੍ਹੇ ਲਿਖੇ, ਇਮਾਨਦਾਰ ਸਿਆਸਤਦਾਨ ਵਜੋਂ ਵਿਸ਼ਵ ਭਰ ਵਿਚ ਜਾਣੇ ਜਾਂਦੇ ਸਨ | ਇਸ ਦਿਨ ਨੂੰ ਅੱਤਵਾਦੀ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸ ਮੌਕੇ ਗੁਰਦੀਪ ਸਿੰਘ ਸੁਨਾਮ, ਗੁਰਪ੍ਰੀਤ ਸਿੰਘ ਜੰਡੋਲੀ, ਭੁਪਿੰਦਰ ਸਿੰਘ ਵਿਰਕ, ਗੁਰਧਿਆਨ ਸਿੰਘ ਨੈਣਾ, ਜਸਵੀਰ ਸਿੰਘ ਫ਼ੌਜੀ ਕੋਟਲਾ, ਮਲਕੀਤ ਸਿੰਘ ਉੱਪਲਹੇੜੀ ਸਮੇਤ ਸੈਂਕੜੇ ਕਾਂਗਰਸੀ ਕਾਰਕੁਨ ਮੌਜੂਦ ਸਨ |
ਪਿਛਲੀ ਖ਼ਬਰ ਦਿ ਕਿੰਡਰਗਾਰਟਨ 'ਚ ਸਿੱਖਿਆ ਦੇ ਨਾਲ-ਨਾਲ ਸਿਹਤ 'ਤੇ ਵੀ ਵਿਸ਼ੇਸ਼ ਧਿਆਨ-ਚੇਅਰਮੈਨ ਸੰਦੀਪ ਬਾਂਸਲ ਅਗਲੀ ਖ਼ਬਰ ਕੱਚੇ ਸਫ਼ਾਈ ਸੇਵਕਾਂ ਨੇ ਸ਼ਹਿਰ 'ਚ ਕੱਢੀ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।