14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸ਼ਹਿਰੀ ਪੁਲਿਸ ਵਲੋਂ ਅਦਾਲਤੀ ਭਗੌੜਾ ਗਿ੍ਫ਼ਤਾਰ

ਅਜੀਤ ਡੈਸਕ 22-05-2026
ਰਾਜਪੁਰਾ, 21 ਮਈ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਚੈੱਕ ਬਾਉਂਸ ਮਾਮਲੇ 'ਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਰਾਕੇਸ਼ ਕੁਮਾਰ ਵਾਸੀ ਦਸਮੇਸ਼ ਕਾਲੋਨੀ ਰਾਜਪੁਰਾ ਨੇ ਇਕ ਚੈੱਕ ਬਾਉਂਸ ਮਾਮਲੇ 'ਚ ਅਮਨ ਵਾਸੀ ਢੇਹਾ ਬਸਤੀ ਵਾਸੀ ਬੈਕ ਸਾਈਡ ਪਟੇਲ ਕਾਲਜ ਰਾਜਪੁਰਾ ਖ਼ਿਲਾਫ਼ ਕੇਸ ਕੀਤਾ ਸੀ | ਜਿਸ ਨੂੰ ਪੇਸ਼ੀ ਤੇ ਹਾਜ਼ਰ ਨਾ ਹੋਣ 'ਤੇ ਮਾਨਯੋਗ ਅਦਾਲਤ ਵਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ | ਜਿਸ ਤੋਂ ਬਾਅਦ ਥਾਣਾ ਸ਼ਹਿਰੀ ਦੇ ਹੌਲਦਾਰ ਭਜਨ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਅਦਾਲਤੀ ਭਗੌੜਾ ਚੱਲ ਰਹੇ ਅਮਨ ਨਾਮਕ ਵਿਅਕਤੀ ਨੂੰ ਪਟੇਲ ਕਾਲਜ ਨੇੜਿਉਂ ਗਿ੍ਫ਼ਤਾਰ ਕਰ ਲਿਆ | ਜਿਸ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਉਕਤ ਮੁਲਜ਼ਮ ਅਮਨ ਨੂੰ ਮਾਨਯੋਗ ਅਦਾਲਤ ਦੇ 'ਚ ਪੇਸ਼ ਕੀਤਾ ਤਾਂ ਮਾਨਯੋਗ ਅਦਾਲਤ ਵਲੋਂ ਉਕਤ ਮੁਲਜ਼ਮ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ |
ਪਿਛਲੀ ਖ਼ਬਰ ਦਿੱਲੀ ਤੋਂ ਪੰਜਾਬ 'ਚ ਨਸ਼ੀਲੀਆਂ ਗੋਲੀਆਂ ਲੈ ਕੇ ਆਏ ਦੋ ਗਿ੍ਫ਼ਤਾਰ ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੇਣੂ ਵਧਵਾ ਦੇ ਦਫ਼ਤਰ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।