ਅਮਰੀਕਨ ਇੰਡੀਆ ਫਾਊਾਡੇਸ਼ਨ ਵਲੋਂ 13 ਹੋਣਹਾਰ ਵਿਦਿਆਰਥੀਆਂ ਨੂੰ 3.25 ਲੱਖ ਦੇ ਵਜ਼ੀਫ਼ੇ
ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਦੇ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਪਿ੍ੰਸੀਪਲ ਡਾ. ਕਰਮਜੀਤ ਕੌਰ, ਫਾਊਾਡੇਸ਼ਨ ਦੇ ਜਿਲ੍ਹਾ ਕੋਆਰਡੀਨੇਟਰ ਡਾ. ਪਿ੍ਅੰਕਾ ਅਤੇ ਸਟਾਫ਼ | ਅਜੀਤ ਤਸਵੀਰ
<br/>
17-05-2026
ਫਾਊਾਡੇਸ਼ਨ ਵਲੋਂ ਜ਼ਿਲ੍ਹੇ ਦਾ ਇੱਕੋ-ਇੱਕ ਸਟੈਮ ਇਨੋਵੇਸ਼ਨ ਲਰਨਿੰਗ ਸੈਂਟਰ ਸਨੌਰ ਕੰਨਿਆ ਸਕੂਲ ਵਿਖੇ ਸਥਾਪਿਤ ਕੀਤਾ ਗਿਆ ਹੈ | ਸਨੌਰ ਕੰਨਿਆ ਸਕੂਲ ਤੋਂ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਨੌਵੀਂ ਜਮਾਤ ਦੀ ਖੁਸ਼ੀ, ਨਵਦੀਪ ਕੌਰ, ਨਵਜੋਤ ਕੌਰ, ਦਸਵੀਂ ਜਮਾਤ ਦੀ ਕੋਮਲ ਅਤੇ ਗਿਆਰ੍ਹਵੀਂ ਜਮਾਤ ਦੀ ਸਿਮਰਨ ਸ਼ਾਮਿਲ ਹੈ | ਸਕੂਲ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਵਿੱਤੀ ਸਹਾਇਤਾ ਅਤੇ ਮਜ਼ਬੂਤ ਸਟੈਮ ਬੁਨਿਆਦੀ ਢਾਂਚੇ ਰਾਹੀਂ ਲੜਕੀਆਂ ਨੂੰ ਸਸ਼ਕਤ ਬਣਾਉਣ ਲਈ ਅਮਰੀਕਨ ਇੰਡੀਆ ਫਾਊਾਡੇਸ਼ਨ ਦੇ ਖੇਤਰੀ ਮੈਨੇਜਰ ਨਿਖਿਲ ਮਹਿਤਾ ਅਤੇ ਜ਼ਿਲਾ ਕੋਆਰਡੀਨੇਟਰ ਡਾ. ਪਿ੍ਯੰਕਾ ਕੌਸ਼ਿਕ ਦੇ ਨਿਰੰਤਰ ਯਤਨਾਂ ਅਤੇ ਸਮਰਪਣ ਲਈ ਦਿਲੋਂ ਧੰਨਵਾਦ ਕੀਤਾ | ਅਮਰੀਕਨ ਇੰਡੀਆ ਫਾਊਾਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪਿ੍ੰਸੀਪਲ ਨੇ ਕਿਹਾ ਕਿ ਇਹ ਵਿੱਤੀ ਸਹਾਇਤਾ ਨਾਲ ਯੋਗ ਵਿਦਿਆਰਥੀਆਂ ਨੂੰ ਆਪਣੀ ਤਕਨੀਕੀ ਸਿੱਖਿਆ ਜਾਰੀ ਰੱਖਣ 'ਚ ਆਸਾਨੀ ਹੋਵੇਗੀ | ਇਸ ਮੌਕੇ ਸਕੂਲ ਦੇ ਸਾਇੰਸ ਅਧਿਆਪਕ ਅਭਿਨਵ ਜੋਸ਼ੀ, ਕੰਪਿਊਟਰ ਫੈਕਲਟੀ ਅਮਨਦੀਪ ਵਾਲੀਆ, ਸੀਮਾ ਬਾਂਸਲ ਅਤੇ ਕੈਂਪਸ ਮੈਨੇਜਰ ਸੁਰਿੰਦਰ ਸਿੰਘ ਮੌਜੂਦ ਰਹੇ |