ਪਾਤੜਾਂ, 16 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਭਗਵਤ ਦਿਆਨ ਨਿੱਕਾ ਅਤੇ ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੀਂ ਉਨ੍ਹਾਂ ਦੀ ਨੂੰ ਹ ਪ੍ਰੀਤੀ ਜੈਨ ਨੇ ਚੋਣ ਪ੍ਰਚਾਰ ਲਈ ਆਪਣਾ ਦਫ਼ਤਰ ਪਟਿਆਲਾ ਰੋਡ 'ਤੇ ਖੋਲਿ੍ਹਆ ਹੈ | ਜਿਸ ਦਾ ਉਦਘਾਟਨ ਵਾਰਡ ਦੀਆਂ ਦੋ ਬਜ਼ੁਰਗ ਔਰਤਾਂ ਵਲੋਂ ਕੀਤਾ ਗਿਆ | ਇਸ ਮੌਕੇ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਨੇ ਸ਼ਮੂਲੀਅਤ ਕਰਕੇ ਵਾਰਡ ਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵਤ ਦਿਆਲ ਨਿੱਕਾ ਨੇ ਕਿਹਾ ਕਿ ਸਾਲ 2021 'ਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਵਾਰਡ ਵਾਸੀਆਂ ਨੇ ਮੈਨੂੰ ਬਹੁਤ ਸਤਿਕਾਰ ਦਿੱਤਾ, ਮੈਨੂੰ ਕੌਂਸਲਰ ਚੁਣ ਕੇ ਨਗਰ ਕੌਂਸਲ ਵਿਚ ਭੇਜਿਆ ਅਤੇ ਮੈਂ ਵਾਰਡ ਵਾਸੀਆਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਇਸ ਵਾਰਡ ਦੀ ਕੋਈ ਵੀ ਗਲੀ ਕੱਚੀ ਨਹੀਂ ਰਹਿਣ ਦਿੱਤੀ ਅਤੇ ਸਾਰੀਆਂ ਗਲੀਆਂ ਸੀਮਿੰਟਡ ਬਣਾ ਕੇ ਸਾਫ਼-ਸੁਥਰਾ ਵਾਰਡ ਨੂੰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਵਾਰਡ ਨੰਬਰ 2 ਅਤੇ ਕੌਂਸਲਰ ਪ੍ਰੀਤੀ ਜੈਨ ਦੇ ਵਾਰਡ ਨੰਬਰ 15 'ਚ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਨਵਾਂ ਟਿਊਬਵੈੱਲ ਲਵਾਇਆ ਗਿਆ ਹੈ ਜਿਸ ਤੋਂ ਦੋਵਾਂ ਵਾਰਡ ਵਾਸੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮਿਲ ਸਕੇਗਾ | ਵਾਰਡ ਨੰਬਰ 15 ਤੋਂ ਆਪ ਦੀ ਉਮੀਦਵਾਰ ਪ੍ਰੀਤੀ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਵਾਰਡ ਵਾਸੀਆਂ ਦੀ ਹਰ ਮੁਸ਼ਕਿਲ ਦੇ ਹੱਲ ਕੀਤਾ ਹੈ ਅਤੇ ਉਨ੍ਹਾਂ ਦੇ ਸਰਕਾਰੀ ਦਫ਼ਤਰਾਂ ਵਿਚ ਹੋਣ ਵਾਲੇ ਸਾਰੇ ਕੰਮ ਕਰਨ ਸਮੇਤ ਹਰ ਦੁੱਖ ਸੁੱਖ ਦੀ ਘੜ੍ਹੀ ਵਿਚ ਵਾਰਡ ਵਾਸੀਆਂ ਦਾ ਸਾਥ ਦਿੱਤਾ ਹੈ | ਮਹਿੰਗਾ ਸਿੰਘ ਬਰਾੜ ਚੇਅਰਮੈਨ ਮਾਰਕੀਟ ਪਾਤੜਾਂ ਨੇ ਕਿਹਾ ਕਿ ਭਗਵਤ ਦਿਆਲ ਨਿੱਕਾ ਦੇ ਪਰਿਵਾਰ ਜਿੱਥੇ ਧਾਰਮਿਕ ਬਿਰਤੀ ਵਾਲਾ ਹੈ ਉੱਥੇ ਹੀ ਸਮਾਜਸੇਵਾ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਦਾ ਰਿਹਾ ਹੈ | ਪ੍ਰਾਚੀਨ ਸ਼ਿਵ ਮੰਦਿਰ ਪਾਤੜਾਂ ਦੀ ਪ੍ਰਬੰਧਕੀ ਕਮੇਟੀ ਦੇ ਕਈ ਸਾਲਾਂ ਤੋਂ ਬਤੌਰ ਪ੍ਰਧਾਨ ਸੇਵਾ ਨਿਭਾ ਭਗਵਤ ਦਿਆਲ ਨਿੱਕਾ ਹਰ ਇਕ ਨਾਲ ਮਿਲਵਰਤਨ ਰੱਖਦੇ ਹਨ ਅਤੇ ਜਿਸ ਦੀ ਬਦੌਲਤ ਭਗਵਤ ਦਿਆਲ ਨਿੱਕਾ ਨੂੰ ਵਾਰਡ ਨੰਬਰ 2 ਅਤੇ ਇਨ੍ਹਾਂ ਦੀ ਨੂੰ ਹ ਪ੍ਰੀਤੀ ਜੈਨ ਨੂੰ 15 ਨੰਬਰ ਵਾਰਡ ਤੋਂ ਕੌਂਸਲਰ ਚੁਣਿਆ ਗਿਆ ਸੀ ਅਤੇ ਇਨ੍ਹਾਂ ਵਲੋਂ ਕੀਤੇ ਗਏ ਕੰਮਾਂ ਨੂੰ ਦੇਖਦਿਆਂ ਇਨ੍ਹਾਂ ਦੋਵਾਂ ਨੂੰ ਫਿਰ ਤੋਂ ਪਾਰਟੀ ਨੇ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਹੈ | ਇਸ ਮੌਕੇ ਵੱਡੀ ਗਿਣਤੀ 'ਚ ਦੋਵਾਂ ਵਾਰਡਾਂ ਦੇ ਲੋਕ ਮੌਜੂਦ ਸਨ |