09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬਰਸਟ ਨੇ ਸੁਣੀਆਂ ਹਲਕਾ ਸਮਾਣਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ

ਅਜੀਤ ਡੈਸਕ 17-05-2026
ਸਮਾਣਾ, 16 ਮਈ (ਸਾਹਿਬ ਸਿੰਘ)-ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਸਮਾਣਾ ਦਫ਼ਤਰ ਵਿਖੇ ਲੋਕ ਮਿਲਣੀ ਕੀਤੀ ਅਤੇ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਅਤੇ ਪਾਰਟੀ ਵਲੰਟੀਅਰਾਂ ਨਾਲ ਮੁਲਾਕਾਤ ਕੀਤੀ ਗਈ | ਲੋਕਾਂ ਵਲੋਂ ਦੱਸੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ਦਾ ਨਿਪਟਾਰਾ ਕੀਤਾ | ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਮੁੱਖ ਮਨੋਰਥ ਆਮ ਲੋਕਾਂ ਨੂੰ ਖੱਜਲ-ਖੁਆਰੀ ਤੋਂ ਮੁਕਤ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਹੈ, ਜਿਸ ਦੇ ਲਈ ਸਰਕਾਰ ਖ਼ੁਦ ਲੋਕਾਂ ਤੱਕ ਪਹੁੰਚ ਕਰ ਰਹੀ ਹੈ | ਇਸ ਮੌਕੇ ਦਰਬਾਰਾ ਸਿੰਘ ਤੁੱਲੇਵਾਲ ਬਲਾਕ ਸੰਮਤੀ ਮੈਂਬਰ, ਸੋਮ ਚੰਦ ਸੋਮੀ ਸਰਪੰਚ ਤਰਖਾਣ ਮਾਜਰਾ, ਮਲਕੀਤ ਸਿੰਘ ਸ਼ੇਰਮਾਜਰਾ ਸਰਪੰਚ, ਸ਼ਾਮ ਲਾਲ ਦੱਤ, ਲਖਵਿੰਦਰ ਸਿੰਘ ਸਾਬਕਾ ਸਰਪੰਚ ਲਲੋਛੀ, ਜਸਪਾਲ ਸਿੰਘ ਬੀਬੀਪੁਰ, ਜੈਂਕੀ ਮਹਿਰਾ, ਹਜ਼ਾਰੀ ਲਾਲ ਜੌਹਰੀ, ਬਿੰਦਰ ਨਾਗਰ, ਡਾ. ਹਰਮੇਸ਼, ਅੰਗਰੇਜ਼ ਭੁੱਲਰ, ਜੋਨ ਸੂਲਰ, ਦਰਬਾਰਾ ਸਿੰਘ ਡਰੋਲੀ, ਗੁਰਮੀਤ ਸਿੰਘ ਪੰਚ, ਕੁਲਦੀਪ ਸਿੰਘ ਫ਼ਤਿਹਗੜ੍ਹ ਛੰਨਾ, ਪਰਮਜੀਤ ਸਿੰਘ ਜੇਪੀ, ਸੁਖਦੇਵ ਸਿੰਘ ਰਾਜਲਾ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਨਾਮਜ਼ਦਗੀ ਪੇਪਰ ਭਰਨ ਦਾ ਝਮੇਲਾ, ਆਪਣੇ ਹੀ ਬਣੇ ਆਪਣਿਆਂ ਲਈ ਗਲੇ ਦੀ ਹੱਡੀ ਅਗਲੀ ਖ਼ਬਰ ਜੀ.ਬੀ.ਆਈ. ਸਕੂਲ ਨੇ ਇੰਗਲਿਸ਼ ਡੈਕਲਾਮੇਸਨ ਮੁਕਾਬਲੇ 'ਚ ਹਾਸਿਲ ਕੀਤਾ ''ਬੈੱਸਟ ਪਰਫਾਰਮਿੰਗ ਸਕੂਲ'' ਦਾ ਖ਼ਿਤਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।