08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਿਸਾਨਾਂ ਨੇ ਰਾਜਪਾਲ ਤੇ ਬੀ.ਜੇ.ਪੀ. ਆਗੂਆਂ ਦੇ ਫੂਕੇ ਪੁਤਲੇ

ਨਾਭਾ ਤਹਿਸੀਲ ਕੰਪਲੈਕਸ ਦੇ ਬਾਹਰ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂ ਪੰਜਾਬ ਦੇ ਰਾਜਪਾਲ ਅਤੇ ਬੀ.ਜੇ.ਪੀ. ਆਗੂਆਂ ਦਾ ਪੁਤਲਾ ਸਾੜਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 17-05-2026
ਨਾਭਾ, 16 ਮਈ (ਜਗਨਾਰ ਸਿੰਘ ਦੁਲੱਦੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸਮੂਹ ਕਿਸਾਨ ਜਥੇਬੰਦੀਆਂ ਵਲੋਂ 15 ਮਈ ਨੂੰ ਚੰਡੀਗੜ੍ਹ ਵਿਖੇ ਪਾਣੀਆਂ ਦੇ ਮੁੱਦੇ, ਚੰਡੀਗੜ੍ਹ ਦੇ ਮੁੱਦੇ, ਕੋਆਪਰੇਟਿਵ ਬੈਂਕ ਦੇ ਹੱਦ ਕਰਜ਼ੇ ਦੇ ਮੁੱਦੇ ਆਦਿ ਮੰਗਾ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਭਵਨ ਤੱਕ ਮਾਰਚ ਕਰਨਾ ਸੀ, ਦੇ ਬਾਵਜੂਦ ਬੀਜੇਪੀ ਨੇ ਪੁਲਿਸ ਦੇ ਜੋਰ 'ਤੇ ਚੰਡੀਗੜ੍ਹ ਵਿਚ ਕਿਸਾਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਕਿਸਾਨਾਂ 'ਤੇ ਪਾਣੀ ਦੀਆਂ ਵਸਾੜਾ ਮਾਰਨ ਦੇ ਨਾਲ-ਨਾਲ ਅੱਥਰੂ ਗੈਸ ਦੇ ਗੋਲੇ ਸਿੱਟੇ ਗਏ | ਇਸ ਦੇ ਵਿਰੋਧ ਵਜੋਂ ਅੱਜ ਪੰਜਾਬ ਦੇ ਗਵਰਨਰ ਅਤੇ ਭਾਜਪਾ ਸਰਕਾਰ ਦੇ ਕਿਸਾਨਾਂ ਵਲੋਂ ਤਹਿਸੀਲ ਕੰਪਲੈਕਸ ਨਾਭਾ ਦੇ ਬਾਹਰ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਧਰਨਾਕਾਰੀ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ ਤਾਂ ਕਿਸਾਨ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ | ਇਸ ਪ੍ਰਦਰਸ਼ਨ ਵਿਚ ਹਰਨੇਕ ਸਿੰਘ ਖੋਖ, ਜਗਪਾਲ ਸਿੰਘ ਉਧਾ, ਹਰਜੀਤ ਸਿੰਘ ਅਗੌਲ, ਅਵਤਾਰ ਸਿੰਘ ਕੈਦੂਪੁਰ, ਜਸਵਿੰਦਰ ਸਿੰਘ ਸਾਲੂਵਾਲ, ਮਹਿੰਦਰ ਸਿੰਘ ਬਿਨਾਂਹੇੜੀ, ਗੁਰਮੀਤ ਸਿੰਘ ਛੱਜੂਭੱਟ, ਪਿ੍ਤਪਾਲ ਢਿੰਗੀ ਅਤੇ ਹੋਰ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ |
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਵਲੋਂ ਭੁੱਨਰਹੇੜੀ 'ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਰਸਟ ਨੇ ਸੁਣੀਆਂ ਹਲਕਾ ਸਮਾਣਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।