08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਵ. ਹਰਦਿਆਲ ਸਿੰਘ ਰਾਜਲਾ ਦੀ 36ਵੀਂ ਬਰਸੀ ਮਨਾਈ

ਸਵ. ਸਾਬਕਾ ਵਿਧਾਇਕ ਹਰਦਿਆਲ ਸਿੰਘ ਰਾਜਲਾ ਦੀ ਬਰਸੀ ਮੌਕੇ ਇਕੱਤਰ ਸੰਗਤ ਦਾ ਦਿ੍ਸ਼ | ਅਜੀਤ ਤਸਵੀਰ <br/> 17-05-2026
ਸਮਾਣਾ, 16 ਮਈ (ਪ੍ਰੀਤਮ ਸਿੰਘ ਨਾਗੀ)-ਅੱਜ ਸਮਾਣਾ ਦੇ ਗੁਰਦੁਆਰਾ ਈਸਰ ਸਾਹਿਬ ਢੈਂਠਲ ਵਿਖੇ ਸਵ. ਸਾਬਕਾ ਵਿਧਾਇਕ ਹਰਦਿਆਲ ਸਿੰਘ ਰਾਜਲਾ ਦੀ 36ਵੀਂ ਬਰਸੀ ਮਨਾਈ ਗਈ | ਬਰਸੀ ਮੌਕੇ ਸ਼ਹਿਰ ਦੀਆਂ ਵੱਡੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਸਵ. ਹਰਦਿਆਲ ਸਿੰਘ ਰਾਜਲਾ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਆਪਣੇ ਉਸ ਵਿਛੜੇ ਰੰਗਲੇ ਸੱਜਣ ਨੂੰ ਯਾਦ ਕੀਤਾ | 36 ਸਾਲ ਦੇ ਇੱਕ ਲੰਮੇ ਅਰਸੇ ਪਿੱਛੋਂ ਵੀ ਅੱਜ ਉਹਨਾਂ ਦੀ ਬਰਸੀ ਮੌਕੇ ਠਾਠਾ ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਦਿੱਤਾ ਕਿ ਹਰਦਿਆਲ ਸਿੰਘ ਰਾਜਲਾ ਅੱਜ ਵੀ ਉਨਾਂ ਦੇ ਦਿਲਾਂ ਵਿਚ ਵੱਸਦੇ ਹਨ | ਬਰਸੀ ਵਿੱਚ ਪਹੁੰਚੇ ਧਾਰਮਿਕ, ਸਮਾਜਿਕ, ਰਾਜਨੀਤਿਕ ਪਤਵੰਤਿਆਂ ਵਲੋਂ ਉਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਕੇ ਅੱਜ ਵੀ ਸੰਗਤਾਂ ਨੂੰ ਅੱਖਾਂ ਵਿਚ ਹੰਝੂ ਲਿਆਉਣ ਲਈ ਮਜਬੂਰ ਕਰ ਦਿੱਤਾ | ਉਨਾਂ ਦੇ ਕੀਤੇ ਹੋਏ ਕਾਰਜ ਅਤੇ ਸਮਾਣਾ ਨੂੰ ਦਿੱਤੀਆਂ ਦੇਨਾ ਦਾ ਵਰਣਨ ਕਰਦੇ ਹੋਏ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਅੱਜ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਇਹ ਕਹਿਣ ਲਈ ਮਜਬੂਰ ਹੋ ਗਏ ਕਿ ਜੋ ਰਾਜਲਾ ਪਰਿਵਾਰ ਨੇ ਸਮਾਣਾ ਨੂੰ ਦੇਣ ਦਿੱਤੀ ਹੈ ਸ਼ਾਇਦ ਹੀ ਕੋਈ ਆਉਣ ਵਾਲੇ ਸਮੇਂ ਵਿਚ ਸਮਾਣਾ ਨੂੰ ਦੇ ਸਕੇ | ਇਸ ਮੌਕੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਮਹਿਲਾ ਕਾਂਗਰਸ ਦੀ ਪ੍ਰਧਾਨ ਮੈਡਮ ਗੁਰਸ਼ਰਨ ਕੌਰ ਰੰਧਾਵਾ, ਰਣਧੀਰ ਸਿੰਘ ਰੱਖੜਾ, ਕਾਂਗਰਸੀ ਲੀਡਰ ਹਰਿੰਦਰ ਸਿੰਘ ਹੈਰੀਮਾਨ, ਸਾਬਕਾ ਮੀਅਰ ਪਟਿਆਲਾ ਬਿੱਟੂ ,ਪਰਮਜੀਤ ਸਿੰਘ ਖੱਟੜਾ, ਦੁੱਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰਣਾਮ ਸਿੰਘ, ਬੀਜੇਪੀ ਦੇ ਲੀਡਰ ਰਮੇਸ਼ ਕੁੱਕੂ,ਅਗਰਵਾਲ ਧਰਮਸ਼ਾਲਾ ਦੇ ਸਾਬਕਾ ਪ੍ਰਧਾਨ ਜੀਵਨ ਗਰਗ, ਡਾ. ਪ੍ਰੇਮਪਾਲ, ਬ੍ਰਾਹਮਣ ਸਭਾ ਦੇ ਪ੍ਰਧਾਨ ਧਰਮਪਾਲ ਜੋਸ਼ੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਬੇਅੰਤ ਸਿੰਘ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ¢
ਪਿਛਲੀ ਖ਼ਬਰ ਸਰਕਾਰੀ ਸਕੂਲ ਰਾਮਗੜ੍ਹ ਮੋਤੀ ਬਾਗ ਦੇ ਸ਼ਾਨਦਾਰ ਨਤੀਜੇ ਅਗਲੀ ਖ਼ਬਰ ਰਣਧੀਰ ਸਿੰਘ ਰੱਖੜਾ ਦੇ ਅਨੁਸ਼ਾਸਨੀ ਕਮੇਟੀ ਮੈਂਬਰ ਨਿਯੁਕਤ ਹੋਣ 'ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ-ਭੁਪਿੰਦਰ ਸਿੰਘ ਸ਼ੇਖ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।