ਕਿਸਾਨਾਂ ਨੇ ਕੇਂਦਰ ਸਰਕਾਰ ਤੇ ਰਾਜਪਾਲ ਦੇ ਪੁਤਲੇ ਫੂਕੇ
ਬਨੂੜ ਵਿਖੇ ਮੋਦੀ ਤੇ ਰਾਜਪਾਲ ਦੇ ਪੁਤਲਾ ਫੂਕਦੇ ਹੋਏ ਕਿਸਾਨ | ਤਸਵੀਰ : ਭੁਪਿੰਦਰ ਸਿੰਘ
<br/>
17-05-2026
ਉਨਾਂ ਚੇਤਾਵਨੀ ਦਿੱਤੀ ਕਿ ਜੇ ਮੋਦੀ ਸਰਕਾਰ ਦਾ ਇਹੋ ਰਵੱਈਆ ਰਿਹਾ ਤਾਂ ਕਿਸਾਨ ਪਹਿਲਾਂ ਦੀ ਤਰਾਂ ਮੋਰਚਾ ਲਾਉਣ ਲਈ ਮਜਬੂਰ ਹੋਣਗੇ | ਕਿਸਾਨ ਆਗੂਆਂ ਨੇ ਡੀਜ਼ਲ ਪਟਰੋਲ ਦੀ ਕੀਮਤਾਂ ਵਿਚ ਕੀਤੇ ਵਾਧੇ ਦੀ ਵੀ ਨਿਖੇਧੀ ਕੀਤੀ ਅਤੇ ਖੇਤੀਬਾੜੀ ਵਸਤਾਂ ਸਬੰਧੀ ਅਮਰੀਕਾ-ਭਾਰਤ ਦੀ ਹੋਈ ਟਰੇਡ ਡੀਲ ਰੱਦ ਕੀਤੇ ਜਾਣ ਦੀ ਮੰਗ ਕੀਤੀ | ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਜਗੀਰ ਸਿੰਘ, ਜਸ਼ਨਪ੍ਰੀਤ ਸਿੰਘ ਕਰਾਲਾ, ਗੁਰਧਿਆਨ ਸਿੰਘ ਖਲੋਰ, ਸੁਰਿੰਦਰ ਸਿੰਘ ਬਨੂੜ, ਹਰਮੇਸ਼ ਸਿੰਘ, ਅਮਰ ਸਿੰਘ ਹਰੀ ਚੰਦ, ਹਰਮੇਸ਼ ਸਿੰਘ, ਸਲੀਮ ਭੱਟੂ, ਡਾ. ਨਿਸ਼ੀ ਕਾਂਤ ਆਦਿ ਹਾਜ਼ਰ ਸਨ |