ਪਟਿਆਲਾ, 7 ਮਈ (ਧਰਮਿੰਦਰ ਸਿੰਘ ਸਿੱਧੂ)-ਮਾਈ ਭਾਗੋ ਬਿ੍ਗੇਡ ਵਲੋਂ ਬੀਤੇ ਦਿਨੀਂ ਵਿਸਾਖੀ ਨੂੰ ਸਮਰਪਿਤ ਇਕ ਯਾਦਗਾਰੀ ਕੀਰਤਨ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 10 ਟੀਮਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਪ੍ਰੈਸ ਰੋਡ ਢੁਡਿਆਲ ਖਾਲਸਾ ਸਕੂਲ, ਬੀ.ਐਨ. ਖਾਲਸਾ ਸਕੂਲ ਦੀਆਂ ਦੋ ਸ਼ਾਖਾਵਾਂ ਗੁਰੂ ਹਰਿਗੋਬਿੰਦ ਮਿਸ਼ਨ ਸਕੂਲ, ਅਨੰਤ ਪਬਲਿਕ ਸਕੂਲ ਤਿ੍ਪੜੀ, ਸਕਾਲਰ ਫੀਲਡ ਸਕੂਲ ਬਾਰਨ ਤੇ ਤਿੰਨ ਅਕੈਡਮੀਆਂ ਨੇ ਕੀਰਤਨ ਕਰਕੇ ਰੰਗ ਬੰਨਿ੍ਹਆ | ਇਸ ਮੁਕਾਬਲੇ 'ਚ ਪਿ੍ੰਸੀਪਲ ਸੁਰਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ ਤੇ ਪਰਵਿੰਦਰ ਕੌਰ ਖਾਲਸਾ ਨੇ ਸ੍ਰੀ ਗੁਰੂ ਹਰਕਿ੍ਸ਼ਨ ਸਕੂਲ ਦੀ ਟੀਮ ਨੂੰ ਸਰਵੋਤਮ ਤੇ ਢੁਡਿਆਲ ਸਕੂਲ ਦੀ ਟੀਮ ਨੂੰ ਉਤਮ ਐਲਾਨਿਆ | ਅਨੰਤ ਸਕੂਲ ਦੀ ਟੀਮ ਤੀਸਰੇ ਸਥਾਨ 'ਤੇ ਰਹੀ | ਇਸ ਮੌਕੇ ਸਾਰੀਆਂ ਟੀਮਾਂ ਨੂੰ ਮਿਆਰੀ ਪੁਸਤਕਾਂ ਦੇ ਸੈਟ ਭੇਟ ਕੀਤੇ ਗਏ ਤੇ ਬੱਚਿਆਂ ਨੂੰ ਸਟੇਸ਼ਨਰੀ ਵਰਤਾਈ ਗਈ | ਇਸ ਮੌਕੇ ਡਾ. ਕੁਲਵੰਤ ਕੌਰ, ਪ੍ਰੋ. ਗੁਰਪ੍ਰੀਤ ਕੌਰ ਤੇ ਡਾ. ਮਨਮੋਹਨ ਸਿੰਘ ਨੇ ਵਿਸਾਖੀ ਦੇ ਸੰਦਰਭ ਦੀ ਵਿਆਖਿਆ ਕੀਤੀ ਤੇ ਖਾਲਸਾ ਸਿਰਜਣਾ ਦੀ ਲੋੜ ਬਾਰੇ ਦੱਸਿਆ |