02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬੰਨਵਾਲਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਹੋਈ ਮੀਟਿੰਗ <br/>

ਕਾਂਗਰਸ ਪਾਰਟੀ ਦੇ ਮੀਟਿੰਗ ਦੌਰਾਨ ਮੌਜੂਦ ਹਰਦੀਪ ਸਿੰਘ ਕਿੰਗਰਾਂ, ਦਰਬਾਰਾ ਸਿੰਘ ਬੰਨਵਾਲਾ, ਦਲੇਰ ਸਿੰਘ ਹਰਿਆਊ ਤੇ ਮੌਜੂਦ ਵਰਕਰ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 20-04-2026
ਪਾਤੜਾਂ, 19 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਪਾਤੜਾਂ ਦੇ ਮਹਾਰਾਜਾ ਪੈਲੇਸ ਵਿਚ ਹੋਈ | ਹਲਕਾ ਮੁਖੀ ਦਰਬਾਰਾ ਸਿੰਘ ਬੰਨਵਾਲਾ ਅਤੇ ਦਲੇਰ ਸਿੰਘ ਹਰਿਆਊ ਦੀ ਅਗਵਾਈ 'ਚ ਹੋਈ | ਇਸ ਮੀਟਿੰਗ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਹਰਦੀਪ ਸਿੰਘ ਕਿੰਗਰਾਂ ਚੀਫ਼ ਕੋਆਰਡੀਨੇਟਰ ਬੀ.ਐਲ.ਏ. ਟਰੇਨਿੰਗ ਆਲ ਇੰਡੀਆ ਕਾਂਗਰਸ ਵਲੋਂ ਇਸ ਮੌਕੇ ਮੌਜੂਦ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਵਰਕਰਾਂ ਨੂੰ ਵੋਟ ਚੋਰੀ ਰੋਕਣ ਸੰਬੰਧੀ ਸਿਖਲਾਈ ਦਿੱਤੀ ਗਈ | ਇਸ ਮੀਟਿੰਗ ਦੌਰਾਨ ਦਰਬਾਰਾ ਸਿੰਘ ਬੰਨਵਾਲਾ ਨੇ ਹਰਦੀਪ ਸਿੰਘ ਕਿੰਗਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਚੋਣ ਕਮਿਸ਼ਨ ਵਲੋਂ ਵੋਟਾਂ ਦੀ ਸੁਧਾਈ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਪੰਜਾਬ ਦੀ ਸਤ੍ਹਾ ਧਾਰੀ ਪਾਰਟੀ ਅਤੇ ਕੇਂਦਰ ਸਰਕਾਰ ਦੇ ਦਬਾਅ ਹੇਠ ਸੁਧਾਈ ਹੋਣ ਵਾਲੀ ਕਿਸੇ ਤਰ੍ਹਾਂ ਦੀ ਗੜਬੜੀ ਰੋਕਣ ਲਈ ਬੀ.ਐਲ.ਏ. ਨਿਯੁਕਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਕਿਸ ਤਰਾਂ ਕੰਮ ਕਰਨਾ ਹੈ ਉਸ ਦੀ ਸਿਖਲਾਈ ਦੇਣ ਵਾਸਤੇ ਹਰਦੀਪ ਸਿੰਘ ਕਿੰਗਰਾਂ ਅਤੇ ਉਨ੍ਹਾਂ ਦੀ ਟੀਮ ਪੁੱਜੀ ਹੈ ਉਨ੍ਹਾਂ ਕਿਹਾ ਹਲਕੇ ਦੇ ਸਾਰੇ ਵਰਕਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰਦੀਪ ਸਿੰਘ ਕਿੰਗਰਾਂ ਵਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਨੂੰ ਧਿਆਨ ਨਾਲ ਸੁਣਨ ਤਾਂ ਜੋ ਵਿਰੋਧੀ ਪਾਰਟੀਆਂ ਨੂੰ ਵੋਟਾਂ ਵਿਚ ਗੜਬੜੀ ਕਰਨ ਤੋਂ ਰੋਕਿਆ ਜਾ ਸਕੇ | ਕਾਂਗਰਸੀ ਆਗੂ ਦਲੇਰ ਸਿੰਘ ਹਰਿਆਊ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟ ਲੈਣ ਲਈ ਕੁੱਝ ਆਗੂ ਬਾਹਰਲੇ ਹਲਕਿਆਂ ਤੋਂ ਆ ਕੇ ਸਰਗਰਮ ਹੁੰਦੇ ਹਨ ਜਿਸ ਕਰਕੇ ਭੁਲੇਖੇ ਵਿਚ ਪਏ ਵਰਕਰ ਆਪਸ ਵਿਚ ਵੰਡੇ ਜਾਂਦੇ ਹਨ | ਜਿਸ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ | ਆਪਣੇ ਸੰਬੋਧਨ ਦੌਰਾਨ ਹਰਦੀਪ ਸਿੰਘ ਕਿੰਗਰਾਂ ਨੇ ਦਲੇਰ ਸਿੰਘ ਹਰਿਆਊ ਵਲੋਂ ਚੁੱਕੇ ਮੁੱਦੇ ਦਾ ਜਵਾਬ ਦਿੰਦਿਆਂ ਕਿਹਾ ਕਿ ਹਲਕੇ ਵਿਚ ਕੰਮ ਕਰਦੇ ਕਿਸੇ ਵੀ ਇਕ ਆਗੂ ਨੂੰ ਬੀ.ਐਲ.ਏ. ਨਿਯੁਕਤ ਕਰਨ ਦੇ ਅਧਿਕਾਰ ਦਿੱਤੇ ਜਾਣਗੇ ਅਤੇ ਨਿਯੁਕਤ ਕੀਤੇ ਗਏ ਇਹ ਬੀ.ਐਲ.ਏ. ਕਿਸੇ ਇਕ ਵਿਅਕਤੀ ਦੇ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਹੋਣਗੇ | ਜਿਨ੍ਹਾਂ ਨੂੰ ਚੋਣ ਕਮਿਸ਼ਨ ਵਲੋਂ ਪੂਰੀ ਮਾਨਤਾ ਹਾਸਿਲ ਹੋਵੇਗੀ | ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਵਿਚ ਭਾਜਪਾ ਨੇ ਵੋਟਾਂ ਵਿਚ ਵੱਡੇ ਪੱਧਰ 'ਤੇ ਗੜਬੜੀ ਕਰਕੇ ਚੋਣਾਂ ਜਿੱਤੀਆਂ ਹਨ ਜਿਸ ਦੇ ਪੱਕੇ ਸਬੂਤ ਸਾਹਮਣੇ ਲਿਆਂਦੇ ਜਾ ਚੁੱਕੇ ਹਨ ਅਤੇ ਪੰਜਾਬ ਵਿਚ ਵੋਟ ਚੋਰੀ ਰੋਕਣ ਲਈ ਕਾਂਗਰਸ ਪਾਰਟੀ ਵਲੋਂ ਪੂਰੀ ਵਾਹ ਲਾ ਜਾ ਰਹੀ ਹੈ ਅਤੇ ਹਰ ਪੋਲਿੰਗ ਬੂਥ 'ਤੇ ਨਿਗਰਾਨੀ ਲਈ ਬੀ.ਐਲ.ਏ. ਨਿਯੁਕਤ ਕਰਕੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਮੌਕੇ ਬਲਾਕ ਪ੍ਰਧਾਨ ਰਣਜੀਤ ਸਿੰਘ ਮਤੌਲੀ, ਯੂਥ ਕਾਂਗਰਸ ਦੇ ਆਗੂ ਸਿਕੰਦਰ ਸਿੰਘ ਮਨੇਸ਼ ਦੁਤਾਲ, ਗੁਰਸਾਬ ਸਿੰਘ ਦੁਤਾਲ, ਗੁਰਦੀਪ ਸਿੰਘ ਧਨੇਠਾ ਜ਼ਿਲ੍ਹਾ ਜਰਨਲ ਸਕੱਤਰ, ਗੁਰਦਰਸ਼ਨ ਸਿੰਘ ਨੰਬਰਦਾਰ, ਰਾਜੇਸ਼ ਕੁਮਾਰ ਹੈਪੀ ਪ੍ਰਧਾਨ ਪਾਤੜਾਂ, ਨਿਰਮਲ ਸਿੰਘ ਪੰਨੂ, ਦਲਵੀਰ ਸਿੰਘ ਸਾਬਕਾ ਚੇਅਰਮੈਨ, ਪੂਰਨ ਚੰਦ, ਪਿਆਰਾ ਸਿੰਘ ਗੁਲਾੜ੍ਹ, ਲਾਭ ਕੌਰ ਪਾਤੜਾਂ, ਬੀਬੀ ਬਲਵਿੰਦਰ ਕੌਰ, ਮਾਸਟਰ ਹਰਜਿੰਦਰ ਸਿੰਘ, ਮੰਗਾਂ ਰਾਮ ਢਾਬੀ ਗੁੱਜਰਾਂ, ਮਲਕੀਤ ਸਿੰਘ ਘੱਗਾ, ਕੁਲਦੀਪ ਸਿੰਘ ਕਲਵਾਣੂੰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸ਼ੱਕੀ ਹਾਲਾਤ ਵਿਚ ਜ਼ਖਮੀ ਮਿਲੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ <br/> ਅਗਲੀ ਖ਼ਬਰ ਰਾਜਪੁਰਾ 'ਚ ਮੋਬਿਲ ਆਇਲ ਅਤੇ ਇਲੈਕਟ੍ਰੋਨਿਕ ਦੀਆਂ ਦੁਕਾਨਾਂ 'ਚ ਲੱਗੀ ਭਿਆਨਕ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।