02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਰਾਜਪੁਰਾ 'ਚ ਮੋਬਿਲ ਆਇਲ ਅਤੇ ਇਲੈਕਟ੍ਰੋਨਿਕ ਦੀਆਂ ਦੁਕਾਨਾਂ 'ਚ ਲੱਗੀ ਭਿਆਨਕ ਅੱਗ <br/>

ਅਜੀਤ ਡੈਸਕ 20-04-2026
ਰਾਜਪੁਰਾ, 19 ਅਪ੍ਰੈਲ (ਜੀ.ਪੀ. ਸਿੰਘ)-ਅੱਜ ਦੁਪਹਿਰ ਰਾਜਪੁਰਾ-ਪਟਿਆਲਾ ਰੋਡ 'ਤੇ ਕਿ੍ਸ਼ਨਾ ਮਾਰਕੀਟ 'ਚ ਅਚਾਨਕ ਇਕ ਮੋਬਿੱਲ ਆਇਲ ਦੀ ਦੁਕਾਨ 'ਚ ਅਚਾਨਕ ਅੱਗ ਲੱਗ ਗਈ | ਮੋਬਿੱਲ ਆਇਲ ਇਕ ਜਲਨ ਪਦਾਰਥ ਹੋਣ ਕਰਕੇ ਦੇਖਦੇ ਹੀ ਦੇਖਦੇ ਅੱਗ ਦੁਕਾਨ ਦੀ ਤੀਸਰੀ ਮੰਜ਼ਿਲ ਤਕ ਅਤੇ ਨਾਲ ਦੀਆਂ ਦੋ ਦੁਕਾਨਾਂ ਤੱਕ ਪਹੁੰਚ ਗਈ | ਇਸ ਲੱਗੀ ਭਿਆਨਕ ਅੱਗ ਨਾਲ ਦੋ 3 ਮੰਜ਼ਿਲਾਂ ਦੁਕਾਨਾਂ ਤਾਂ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈਆਂ, ਗਣੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਸੂਚਨਾ ਮਿਲਣ 'ਤੇ ਫਾਇਰ ਅਫ਼ਸਰ ਅਮਰਬੀਰ ਸਿੰਘ ਰੂਬੀ ਦੀ ਅਗਵਾਈ 'ਚ ਰਾਜਪੁਰਾ ਦੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਕਰੀਬ 3 ਘੰਟੇ ਦੀ ਕੜੀ ਮੁਸ਼ੱਕਤ ਬਾਅਦ 5 ਇੰਜਣਾਂ ਨੇ ਅੱਗ ਨੂੰ ਸ਼ਾਂਤ ਕੀਤਾ | ਇਸ ਮੌਕੇ ਦੁਕਾਨ ਦੇ ਮਾਲਿਕ ਸੁਰਜੀਤ ਸਿੰਘ ਵਾਸੀ ਨੇੜੇ ਸ਼ਹਿਰੀ ਥਾਣਾ ਨੇ ਦੱਸਿਆ ਕਿ ਉਹ ਦੁਪਹਿਰ ਦੁਕਾਨ ਬੰਦ ਕਰਕੇ ਖਾਣਾ ਖਾਣ ਲਈ ਘਰ ਗਏ ਸਨ ਤਾਂ ਕਿਸੇ ਨੇ ਫ਼ੋਨ ਕਰਕੇ ਦੱਸਿਆ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ | ਜਿਸ 'ਤੇ ਉਹ ਤੁਰੰਤ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਲੋਕਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਸੀ | ਇਸੇ ਤਰ੍ਹਾਂ ਨਾਲ ਦੀ ਦੁਕਾਨ ਸਟਾਰ ਇਲੈਕਟ੍ਰੀਕਲ ਦੇ ਮਾਲਕ ਜਸਵਿੰਦਰ ਸਿੰਘ ਵਾਸੀ ਗੁਰਬਖ਼ਸ਼ ਕਾਲੋਨੀ ਗਊ ਸ਼ਾਲਾ ਰੋਡ ਨੇ ਬਹੁਤ ਭਾਵੁਕ ਹੁੰਦਿਆਂ ਦੱਸਿਆ ਕਿ ਮੋਬਿੱਲ ਆਇਲ ਵਾਲੀ ਦੁਕਾਨ 'ਤੇ ਅਣਗਹਿਲੀ ਹੋਣ ਕਾਰਨ ਅੱਗ ਲੱਗੀ ਤੇ ਮੋਬਿੱਲ ਆਇਲ ਜਲਣ ਪਦਾਰਥ ਹੋਣ ਕਾਰਨ ਉਨ੍ਹਾਂ ਦੀ ਦੁਕਾਨ ਤੱਕ ਫੈਲ ਗਈ ਤੇ ਉਸ ਦੀ ਦੁਕਾਨ 'ਚ ਰੱਖਿਆ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ ਹੈ ਤੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਇਸ ਦੌਰਾਨ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕਾ ਨੀਨਾ ਮਿੱਤਲ ਦੇ ਪਤੀ ਅਜੈ ਮਿੱਤਲ, ਪੰਜਾਬ ਇੰਡਸਟਰੀ ਵਿਕਾਸ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ ਸਮੇਤ ਹੋਰ ਆਗੂ ਦੁਕਾਨਦਾਰਾਂ ਨਾਲ ਹਮਦਰਦੀ ਜਿਤਾਉਣ ਪਹੁੰਚੇ ਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਦੁਕਾਨਦਾਰਾਂ ਦੀ ਮਦਦ ਕਰਕੇ ਦੁਬਾਰਾ


ਰਾਜਪੁਰਾ-ਪਟਿਆਲਾ ਰੋਡ 'ਤੇ ਕਿ੍ਸ਼ਨਾ ਮਾਰਕੀਟ ਰਾਜਪੁਰਾ ਟਾਊਨ 'ਚ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ ਦਾ ਦਿ੍ਸ਼ | ਤਸਵੀਰ : ਗੁਰਵਿੰਦਰ ਪਾਲ ਸਿੰਘ


ਪਿਛਲੀ ਖ਼ਬਰ ਬੰਨਵਾਲਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਦੇ ਲੋਕ ਆਪਣੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਏ-ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।