ਸਨੌਰ, 14 ਅਪ੍ਰੈਲ (ਸੋਖਲ)-ਪਿਛਲੇ ਦਿਨੀਂ ਮੌਸਮ ਦੇ ਵਿਗੜੇ ਮਿਜ਼ਾਜ ਦੌਰਾਨ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਕਣਕ ਦੀ ਪੱਕੀ ਖੜ੍ਹੀ ਫ਼ਸਲ ਦੇ ਹੋਏ ਭਾਰੀ ਨੁਕਸਾਨ 'ਤੇ ਡਾਢੀ ਚਿੰਤਾ ਦਾ ਇਜ਼ਹਾਰ ਕਰਦਿਆਂ ਆੜ੍ਹਤੀ, ਕਿਸਾਨ ਅਤੇ ਰਾਜਸੀ ਆਗੂ ਸ਼ਰਨਜੀਤ ਸਿੰਘ ਜੋਗੀਪੁਰ ਦਾ ਕਹਿਣਾ ਹੈ ਕਿ ਇਸ ਦੌਰਾਨ ਮਾਜੂ ਅਤੇ ਬਦਰੰਗ ਹੋਏ ਦਾਣਿਆਂ ਨੇ ਕਣਕ ਦੀ ਨਮੀ 'ਚ ਵਾਧਾ ਕੀਤਾ ਹੈ | ਜਿਸ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਇਸ ਕੁਦਰਤੀ ਕਰੋਪੀ ਨਾਲ ਹੋਏ ਫ਼ਸਲੀ ਨੁਕਸਾਨ ਦਾ ਜਾਇਜਾ ਲੈਣ ਆਈ ਕੇਂਦਰ ਸਰਕਾਰ ਦੀ ਟੀਮ ਨੂੰ ਹਦਾਇਤ ਜਾਰੀ ਕਰੇ ਕਿ ਨਮੀ 'ਚ ਛੋਟ ਦੇਵੇ, ਤਾਂ ਜੋ ਕਿਸਾਨਾਂ ਨੂੰ ਮੰਡੀਆਂ 'ਚ ਆਪਣੀ ਫ਼ਸਲ ਵੇਚਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਤੇ ਉਹ ਖ਼ੱਜਲ਼ ਖੁਆਰ ਨਾ ਹੋਣ ਕਿਉਂਕਿ ਕਣਕ 'ਚ ਨਮੀ ਦੀ ਮਾਤਰਾ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਹੋਣ ਦੀ ਸੂਰਤ 'ਚ ਕਿਸਾਨਾਂ ਨੂੰ ਕਈ ਕਈ ਦਿਨਾਂ ਤੱਕ ਆਪਣੀ ਫ਼ਸਲ ਸਮੇਤ ਅਨਾਜ ਮੰਡੀਆਂ ਵਿਚ ਬੈਠਣਾ ਪੈ ਸਕਦਾ ਹੈ | ਇਸ ਕਰਕੇ ਜ਼ਰੂਰੀ ਹੈ ਕਿ ਫ਼ੌਰੀ ਤੌਰ 'ਤੇ ਕੇਂਦਰ ਸਰਕਾਰ ਕਣਕ ਦੀ ਇਸ ਫ਼ਸਲ 'ਚ ਨਮੀ ਦੀ ਮਾਤਰਾ 'ਚ ਛੋਟ ਦੇਵੇ | ਜੋਗੀਪੁਰ ਦਾ ਕਹਿਣਾ ਸੀ ਕਿ ਮੰਡੀ ਵਿਚ ਪਹੁੰਚ ਰਹੀ ਬਹੁਤੀ ਕਣਕ 'ਚ ਨਮੀ ਦੀ ਮਾਤਰਾ 15 ਫ਼ੀਸਦੀ ਦੇ ਕਰੀਬ ਹੈ ਜਿਸ ਕਰਕੇ ਨਮੀ 'ਚ ਛੋਟ ਦੇਣੀ ਬਣਦੀ ਹੈ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀਆਂ ਟੀਮਾਂ ਤਾਂ ਭਾਵੇਂ ਸਰਵੇ ਕਰਨ ਲਈ ਆ ਗਈਆਂ ਹਨ, ਪਰ ਪੰਜਾਬ ਸਰਕਾਰ ਵਲੋਂ ਐਲਾਨ ਕਰਨ ਦੇ ਬਾਵਜੂਦ ਗਿਰਦਾਵਰੀ ਕਰਨ ਵਾਲ਼ੀਆਂ ਟੀਮਾਂ ਕਿਧਰੇ ਵੀ ਨਜ਼ਰੀਂ ਨਹੀਂ