ਸਮਾਣਾ, 1 ਅਪ੍ਰੈਲ (ਹਰਵਿੰਦਰ ਸਿੰਘ ਟੋਨੀ)-ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਸਮਾਣਾ ਦੀ ਮਹੀਨਾਵਾਰ ਮੀਟਿੰਗ ਸੰਸਥਾ ਪ੍ਰਧਾਨ ਆਸਾ ਨੰਦ ਟੁਲਾਨੀ ਦੀ ਪ੍ਰਧਾਨਗੀ 'ਚ ਸਤੀ ਮਾਤਾ ਮੰਦਿਰ ਧਰਮਸ਼ਾਲਾ 'ਚ ਹੋਈ | ਮੀਟਿੰਗ ਦੌਰਾਨ ਜਿਨ੍ਹਾਂ ਮੈਂਬਰਾਂ ਡਾ. ਤੇਜਿੰਦਰ ਕੁਮਾਰ, ਜਗਦੀਸ਼ ਸ਼ਰਮਾ, ਲਾਭ ਕੌਰ, ਨਰੈਣ ਦਾਸ, ਸਰਪ੍ਰਸਤ ਸੋਮ ਪ੍ਰਕਾਸ਼, ਸੁਰਿੰਦਰਾ ਦੇਵੀ, ਅਸ਼ੋਕ ਕੁਮਾਰ ਗਰਗ, ਮਦਨ ਪ੍ਰਕਾਸ਼, ਗੁਰਨਾਮ ਸਿੰਘ ਦੇ ਜਨਮ ਦਿਨ ਮਾਰਚ ਮਹੀਨੇ 'ਚ ਆਏ ਸਨ | ਉਨ੍ਹਾਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਅਸ਼ੋਕ ਕੁਮਾਰ ਗਰਗ ਤੇ ਸੁਰਿੰਦਰ ਕੁਮਾਰ ਸਿੰਗਲਾ ਨੂੰ ਨਵੇ ਮੈਂਬਰਾਂ ਵਜੋਂ ਸ਼ਾਮਲ ਕਰਦਿਆਂ ਸਨਮਾਨਿਤ ਕੀਤਾ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸੋਮ ਪ੍ਰਕਾਸ਼ ਸ਼ਰਮਾ, ਪ੍ਰਧਾਨ ਆਸਾ ਨੰਦ ਟੁਲਾਨੀ ਨੇ ਕੌਂਸਲ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ ਕਿ ਹੁਣ ਨਗਰ ਕੌਂਸਲ ਦਫ਼ਤਰ ਵਿਚ ਕਾਰਜ ਸਾਧਕ ਅਫ਼ਸਰ ਵਲੋਂ ਬਜ਼ੁਰਗਾਂ ਦੀ ਮੰਗ ਨੂੰ ਵੇਖਦੇ ਹੋਏ ਸਹੂਲਤ ਲਈ ਕੌਂਸਲ ਦਫ਼ਤਰ ਵਿਚ ਲਿਫ਼ਟ ਲਗਵਾਈ ਜਾ ਰਹੀ ਹੈ, ਤਾਂ ਜੋ ਬਜ਼ੁਰਗ ਦਫ਼ਤਰ ਵਿਚ ਕੰਮ ਕਰਵਾਉਣ ਲਈ ਲੀਫਟ ਰਾਹੀ ਉੱਪਰਲੀ ਮੰਜ਼ਿਲ ਵਿਚ ਜਾ ਸਕਣ | ਉਨ੍ਹਾਂ ਅੱਗੇ ਦੱਸਿਆ ਕਿ ਦਰਸ਼ਨ ਨਿਧੀ ਹੈਲਥ ਕੇਅਰ ਹਸਪਤਾਲ ਵਲੋਂ ਸੀਨੀ. ਸਿਟੀਜ਼ਨ ਕੌਂਸਲ ਦੇ ਜ਼ਰੂਰਤਮੰਦ ਮੈਂਬਰਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਹੈ, ਜੋ ਲਾਹੇਵੰਦ ਸਾਬਤ ਹੋਵੇਗਾ | ਜਿਨ੍ਹਾਂ ਦਾ ਕੌਂਸਲ ਮੈਂਬਰਾਂ ਵਲੋਂ ਧੰਨਵਾਦ ਕੀਤਾ ਗਿਆ | ਇਸ ਤੋਂ ਇਲਾਵਾ ਬਲਬੀਰ ਸਿੰਘ ਵੜੈਚ, ਰਾਮ ਸਿੰਘ, ਲਾਭ ਸਿੰਘ ਸਿੱਧੂ, ਸੁਭਾਸ਼ ਕੈਟਰਿੰਗ, ਨਰੈਣ ਦਾਸ, ਜਗਦੀਸ਼ ਸ਼ਰਮਾ ਨੇ ਸੰਬੋਧਨ ਕਰਦਿਆਂ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਥੋੜੀ-ਬਹੁਤੀ ਪੂੰਜੀ ਆਪਣੇ ਹੱਥ ਵਿਚ ਰੱਖਣ ਤਾਂ ਜੋ ਲੋੜ ਵੇਲੇ ਤੁਹਾਡੇ ਕੰਮ ਆ ਸਕੇ | ਇਸ ਮੌਕੇ ਰਾਜਿੰਦਰ ਪਾਲ, ਪਿ੍ਤਪਾਲ ਸਿੰਘ ਸੰਧੂ, ਸਾਂਤੀ ਦੇਵੀ, ਸੀਤਾ ਰਾਮ ਮਾਨ, ਗਿਰਧਾਰੀ ਸਿੰਘ, ਪ੍ਰਗਟ ਸਿੰਘ, ਜੀਤ ਸਿੰਘ, ਅਸ਼ੋਕ ਕੁਮਾਰ, ਸੀਤਾ ਰਾਮ ਗੁਪਤਾ, ਰਾਜ ਕਿ੍ਸਨ, ਨਿਸ਼ਾਨ ਸਿੰਘ ਸੰਧੂ, ਰੁਪਿੰਦਰ ਸਿੰਘ, ਕੇਵਲ ਕਿ੍ਸਨ, ਰਮੇਸ਼ ਕੁਮਾਰ, ਸੁਖਦੇਵ, ਸੀਤਲ ਸਿੰਘ, ਰਾਮ ਕਿਸ਼ਨ ਨਿਰੰਕਾਰੀ, ਸੋਹਨ ਲਾਲ, ਰਾਜਿੰਦਰ ਪ੍ਰਸ਼ਾਦ, ਬਲਵਿੰਦਰ ਵਰਮਾ ਆਦਿ ਵੀ ਮੌਜੂਦ ਸਨ |