03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਫਿਟਨੈੱਸ ਕਲੱਬ ਵਲੋਂ ਮਨਾਇਆ ਹੋਲੀ ਦਾ ਤਿਉਹਾਰ

ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਫਿਟਨੈੱਸ ਕਲੱਬ ਪਟਿਆਲਾ ਵਲੋਂ ਹੋਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਬਾਰਾਂਦਰੀ ਗਾਰਡਨ ਵਿਚ ਖ਼ਾਸ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਰੇ ਮੈਂਬਰਾਂ ਨੇ ਇਕ ਦੂਜੇ ਨੂੰ ਰੰਗ ਅਤੇ ਗੁਲਾਲ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸ ਦੌਰਾਨ ਮੌਜੂਦ ਮੈਂਬਰਾਂ ਨੇ ਹੋਲੀ ਦੇ ਪਰੰਪਰਾਗਤ ਗੀਤਾਂ ਅਤੇ ਸੰਗੀਤ ਦੇ ਨਾਲ ਤਿਉਹਾਰ ਦਾ ਪੂਰਾ ਅਨੰਦ ਮਾਣਿਆ | ਕਲੱਬ ਦੇ ਮੈਂਬਰਾਂ ਨੇ ਆਪਸੀ ਭਾਈਚਾਰੇ ਅਤੇ ਸਾਂਝ ਦੇ ਸੁਨੇਹੇ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਪਿਆਰ, ਏਕਤਾ ਅਤੇ ਸਕਾਰਾਤਮਿਕਤਾ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਕਲੱਬ ਦੇ ਪ੍ਰਧਾਨ ਹੈਪੀ ਵਰਮਾ, ਪਰਮਿੰਦਰ ਸਿੰਘ, ਤਰਨੋਤ ਸਿੰਘ, ਸੋਨੀਆ ਵਰਮਾ, ਰੁਪਿੰਦਰ ਗੋਸਵਾਮੀ ਅਤੇ ਰਾਜੇਸ਼ ਵਰਮਾ ਖ਼ਾਸ ਤੌਰ 'ਤੇ ਮੌਜੂਦ ਰਹੇ | ਸਭ ਨੇ ਮਿਲ ਕੇ ਹੋਲੀ ਦੇ ਇਸ ਰੰਗਾਰੰਗ ਸਮਾਗਮ ਦਾ ਪੂਰਾ ਅਨੰਦ ਮਾਣਿਆ |
ਪਿਛਲੀ ਖ਼ਬਰ ਬਲਾਕ ਸੰਮਤੀ ਸਮਾਣਾ ਦੇ ਚੀਮਾ ਚੇਅਰਮੈਨ ਤੇ ਅਮਰੀਕੋ ਦੇਵੀ ਉੱਪ ਚੇਅਰਮੈਨ ਚੁਣੇ ਅਗਲੀ ਖ਼ਬਰ ਵਿਸ਼ਵਕਰਮਾ ਵੈੱਲਫੇਅਰ ਸੋਸਾਇਟੀ ਵਲੋਂ ਵਿਧਾਇਕ ਦੇਵ ਮਾਨ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।