23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਸ੍ਰੀ ਸੋਮਨਾਥ ਜਯੋਤਿਰਲਿੰਗ ਦਰਸ਼ਨ ਸਮਿਤੀ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 24-02-2026
ਨਾਭਾ, 23 ਫਰਵਰੀ (ਜਗਨਾਰ ਸਿੰਘ ਦੁਲੱਦੀ)-ਅੱਜ ਬਾਅਦ ਦੁਪਹਿਰ ਨਾਭਾ ਦੀ ਗਊਸ਼ਾਲਾ ਵਿਖੇ ਸ਼੍ਰੀ ਸੋਮਨਾਥ ਜਯੋਤਿਰਲਿੰਗ ਯਾਤਰਾ ਪਹੁੰਚੀ ਜੋ ਕਿ ਸਥਾਨਕ ਮੰਦਿਰ ਦੇਵੀ ਦਿਵਾਲਾ ਚੌਂਕ ਤੋਂ ਸ਼ੁਰੂ ਹੋਈ ਸੀ | ਇਸ ਯਾਤਰਾ ਵਿਚ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਸ਼ਮੂਲਿਅਤ ਕੀਤੀ ਗਈ |
ਇਸ ਯਾਤਰਾ ਨੂੰ ਲੈ ਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਦੀਆਂ ਸਮੁੱਚੀਆਂ ਹੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਵਧੀਆ ਦੋਸਤ ਜਿੱਥੇ ਅਸ਼ਵਨੀ ਸ਼ਰਮਾ ਵੱਲੋਂ ਗਊਸ਼ਾਲਾ ਚ ਪਹੁੰਚ ਕੇ ਗਊਆਂ ਦੀ ਸੇਵਾ ਵੀ ਕੀਤੀ ਗਈ | ਦਿਸੰਬਰ ਨੂੰ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਨ ਗੁਪਤਾ ਜਸਪਾਲ ਜਨੇਜਾ ਨੇ ਕਿਹਾ ਕਿ ਨਾਭਾ ਨਿਵਾਸੀ ਬਹੁਤ ਹੀ ਭਾਗਾਂ ਵਾਲੇ ਹਨ ਜਿਨਾਂ ਨੂੰ ਸੋਮਨਾਥ ਤੋਂ ਪਹੁੰਚੀ ਜਯੋਤਿਰਲਿੰਗ ਦੇ ਦਰਸ਼ਨ ਹੋਏ ਹਨ | ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਭਾਜਪਾ ਆਗੂ ਬਰਿੰਦਰ ਬਿੱਟੂ,ਸੂਰਜ ਭਾਨ ਸਿੰਗਲਾ, ਪ੍ਰੇਮ ਗੋਇਲ, ਭੀਮ ਸੈਨ ਗੋਇਲ, ਅਮਨ ਗੁਪਤਾ, ਜਸਪਾਲ ਜੁਨੇਜਾ, ਕਿ੍ਸ਼ਨ ਮੰਗਲਾ ਕੁੱਕੀ, ਰਾਜੇਸ਼ ਬਾਂਸਲ ਬੱਬੂ, ਅਸ਼ੋਕ ਬਾਂਸਲ,ਸੁਭਾਸ਼ ਸਹਿਗਲ, ਜੀਬੀ ਇੰਟਰਨੈਸ਼ਨਲ ਸਕੂਲ ਚੇਅਰਮੈਨ ਸੰਦੀਪ ਬਾਂਸਲ,ਲਵਨੀਸ਼ ਲੱਕੀ,ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ, ਕਰਮਜੀਤ ਸਿੰਘ ਅਲਹੌਰਾਂ, ਅਸ਼ੋਕ ਕੁਮਾਰ ਬਿੱਟੂ, ਕੋਤਵਾਲੀ ਮੁਖੀ ਇੰਸਪੈਕਟਰ ਸੌਰਵ ਸੱਭਰਵਾਲ, ਸੁਰਿੰਦਰ ਗੁਪਤਾ, ਸੰਨੀ ਸਿੰਗਲਾ,ਰਮਨ ਜਿੰਦਲ ਭੌਲਾ, ਵਿਨੋਦ ਕਾਲੜਾ,ਨਿਤਿਨ ਜੈਨ, ਸੋਮ ਨਾਥ ਢੱਲ, ਰਵਨੀਸ਼ ਗੋਇਲ, ਅਮਰੀਕ ਸਿੰਘ ਗਿੱਲ, ਹਰਦੇਵ ਸਿੰਘ ਸਰਾਓ,ਪ੍ਰਮੋਦ ਜਿੰਦਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ 'ਸਿੱਖ ਸਾਮਰਾਜ 1710-1849' ਬਾਰੇ ਲੱਗੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ ਅਗਲੀ ਖ਼ਬਰ ਮੁਲਤਾਨੀ ਮੱਲ ਮੋਦੀ ਕਾਲਜ 'ਚ ਸਾਹਿਤ, ਮੀਡੀਆ ਅਤੇ ਸਮਾਜਿਕ ਬਦਲਾਅ ਬਾਰੇ ਭਾਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।