23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਡਾ. ਭੁਪਿੰਦਰ ਸਿੰਘ ਖਹਿਰਾ ਨੇ ਭਾਰਤੀ ਗਿਆਨ ਪ੍ਰਣਾਲੀਆਂ ਦੀ ਸਮਕਾਲੀ ਪ੍ਰਸੰਗਿਕਤਾ ਵਿਸ਼ੇ 'ਤੇ ਤਿਰਵੰਤਪੁਰਮ ਵਿਖੇ ਹੋਏ ਸੈਮੀਨਾਰ 'ਚ ਹਿੱਸਾ ਲਿਆ

ਭਾਰਤੀ ਗਿਆਨ ਪ੍ਰਣਾਲੀਆਂ ਦੀ ਸਮਕਾਲੀ ਪ੍ਰਸੰਗਿਕਤਾ ਵਿਸ਼ੇ 'ਤੇ ਤਿਰਵੰਤਪੁਰਮ ਵਿਖੇ ਹੋਏ ਸੈਮੀਨਾਰ 'ਚ ਹਿੱਸਾ ਲੈਣ ਮੌਕੇ ਡਾ. ਭੁਪਿੰਦਰ ਸਿੰਘ ਖਹਿਰਾ | ਅਜੀਤ ਤਸਵੀਰ <br/> 24-02-2026
ਪਟਿਆਲਾ, 23 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਵੀ.ਆਈ. ਸੁਬਰਾਮਨੀਅਮ ਸ਼ਤਾਬਦੀ ਸਮਾਰੋਹ ਨਾਲ ਸੰਬੰਧਿਤ, ਭਾਰਤੀ ਗਿਆਨ ਪ੍ਰਣਾਲੀਆਂ ਦੀ ਸਮਕਾਲੀ ਪ੍ਰਸੰਗਿਕਤਾ ਵਿਸ਼ੇ ਉੱਪਰ ਤਿੰਨ ਦਿਨਾਂ ਸੈਮੀਨਾਰ, ਇੰਟਰਨੈਸ਼ਨਲ ਸਕੂਲ ਆਫ਼ ਦ੍ਰਾਵਿੜੀਅਨ ਲਿੰਗੁਇਸਟਿਕ ਦੇ ਕੈਂਪਸ ਤਿਰਵੰਤਪੁਰਮ ਵਿਖੇ ਕਰਵਾਇਆ ਗਿਆ | ਸੈਮੀਨਾਰ ਦਾ ਉਦਘਾਟਨ ਕੇਰਲਾ ਰਾਜ ਦੇ ਗਵਰਨਰ ਨੇ ਕੀਤਾ | ਇਸ ਸੈਮੀਨਾਰ ਦੇ ਭਾਰਤੀ ਗਿਆਨ ਪ੍ਰਣਾਲੀਆਂ ਦੀ ਸਮਕਾਲੀ ਪ੍ਰਸੰਗਿਕਤਾ ਬਾਰੇ ਹੋਏ ਸ਼ੈਸਨ ਦਾ ਸੰਚਾਲਨ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡੀਨ ਭਾਸ਼ਾਵਾਂ ਅਤੇ ਪ੍ਰੋਫੈਸਰ ਡਾ. ਭੁਪਿੰਦਰ ਸਿੰਘ ਖਹਿਰਾ ਨੇ ਕੀਤਾ | ਡੈਲੀਗੇਸ਼ਨ ਵਲੋਂ ਸੁਬਰਾਮਨੀਅਮ ਸ਼ਤਾਬਦੀ ਟਰੀ ਮੌਲਸਰੀ ਦਾ ਪੌਦਾ ਅਤੇ ਪ੍ਰੋ. ਪਾਨੀਕਰ ਨੂੰ ਸਮਰਪਿਤ ਨਿਕੌਮਾ ਦਾ ਰੁੱਖ ਲਗਾਇਆ ਗਿਆ | ਇਹ ਪੌਦੇ ਪੰਜਾਬ ਦੀ ਧਰਤੀ ਤੋਂ ਲਿਜਾਏ ਗਏ ਸਨ | ਇਸ ਰਸਮ ਵਿਚ ਸੈਮੀਨਾਰ ਦੇ ਸਾਰੇ ਡੈਲੀਗੇਟ ਨੇ ਭਾਗ ਲਿਆ | ਵਿਦਾਇਗੀ ਸਮਾਰੋਹ ਵਿਚ ਭੁਪਿੰਦਰ ਸਿੰਘ ਖਹਿਰਾ ਦੀ ਅੰਗਰੇਜ਼ੀ ਪੁਸਤਕ ਸੈਮੀਓਟਿਕਸ ਐਂਡ ਨੈਰੇਟਿਵ ਆਫ਼ ਪੰਜਾਬ ਦਾ ਲੋਕ ਅਰਪਣ ਡਾ. ਸ਼ੰਕਰ ਵਲੋਂ ਕੀਤਾ ਗਿਆ ਅਤੇ ਤਾਮਿਲ ਭਾਸ਼ਾ 'ਚ ਅਨੁਵਾਦਿਤ ਪੁਸਤਕ ਵੀ ਲੋਕ ਅਰਪਣ ਕੀਤੀ ਗਈ | ਭੁਪਿੰਦਰ ਸਿੰਘ ਖਹਿਰਾ ਨੇ ਵਿਦਾਇਗੀ ਸਮਾਰੋਹ 'ਚ ਸਾਰੇ ਵਿਦਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬੀ ਯੂਨੀਵਰਸਿਟੀ ਵਿਖੇ 18 ਤੋਂ 20 ਜੂਨ 2026 ਨੂੰ ਕਰਵਾਈ ਜਾ ਰਹੀ ਦ੍ਰਾਵਿੜੀਅਨ ਲਿਗੁਇਸਟ ਦੀ 53ਵੀਂ ਕਾਨਫਰੰਸ ਵਿਚ ਵਧ ਚੜ੍ਹ ਕੇ ਹਿੱਸਾ ਲੈਣ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਨਾਭਾ ਤਹਿਸੀਲ ਦੇ ਬਾਹਰ ਰੋਸ ਧਰਨਾ 26 ਨੂੰ ਅਗਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।