23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਵਲੋਂ ਹਲਕਾ ਰਾਜਪੁਰਾ ਦੇ 17 ਸਰਕਲ ਪ੍ਰਧਾਨ ਨਿਯੁਕਤ

ਅਜੀਤ ਡੈਸਕ 22-02-2026
ਰਾਜਪੁਰਾ, 21 ਫਰਵਰੀ (ਜੀ.ਪੀ. ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਗਮੀਤ ਸਿੰਘ ਹਰਿਆਊ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦਿਹਾਤੀ ਵਲੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਕਾਰਜਕਾਰਨੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਰਕਲ ਰਾਜਪੁਰਾ ਦੇ 17 ਸਰਕਲ ਪ੍ਰਧਾਨਾ ਦੀ ਨਿਯੁਕਤੀ ਕਰਕੇ ਇਕ ਸੂਚੀ ਜਾਰੀ ਕੀਤੀ ਗਈ | ਜਿਸ ਵਿਚ ਅਰਵਿੰਦਰਪਾਲ ਸਿੰਘ ਰਾਜੂ ਸਾਬਕਾ ਕੌਂਸਲਰ ਨੂੰ ਸਰਕਲ ਪ੍ਰਧਾਨ ਰਾਜਪੁਰਾ ਸ਼ਹਿਰੀ, ਸੁਸ਼ੀਲ ਉਤਰੇਜਾ ਪ੍ਰਧਾਨ ਸਰਕਲ ਟਾਊਨ-1 ਕੇ.ਕੇ. ਸਕੂਲ, ਰਵਿੰਦਰਪਾਲ ਸਿੰਘ ਰਿੰਕੂ ਸਰਾਓ ਪ੍ਰਧਾਨ ਸਰਕਲ-2 ਨਵੀਂ ਕਚਹਿਰੀ, ਰਣਧੀਰ ਸਿੰਘ ਨੀਲਪੁਰ ਪ੍ਰਧਾਨ ਸਰਕਲ ਨੀਲਪੁਰ, ਮਲਕੀਤ ਸਿੰਘ ਬਿੱਟੂ ਪ੍ਰਧਾਨ ਸਰਕਲ-1 ਰਾਜਪੁਰਾ, ਰਣਧੀਰ ਸਿੰਘ ਧੀਰ ਪ੍ਰਧਾਨ ਸਰਕਲ-2 ਰਾਜਪੁਰਾ, ਰਵਿੰਦਰ ਸਿੰਘ ਵਾਲੀਆ ਬਿੱਟੂ ਪ੍ਰਧਾਨ ਸਰਕਲ ਪਟੇਲ ਕਾਲਜ, ਰਘਵੀਰ ਸਿੰਘ ਮੋਹੀ ਪ੍ਰਧਾਨ ਸਰਕਲ ਬਨੂੜ ਸ਼ਹਿਰੀ, ਕੁਲਵਿੰਦਰ ਸਿੰਘ ਤਸੌਲੀ ਪ੍ਰਧਾਨ ਸਰਕਲ ਬਨੂੜ ਦਿਹਾਤੀ, ਰਘਵੀਰ ਸਿੰਘ ਨੰਬਰਦਾਰ ਪ੍ਰਧਾਨ ਸਰਕਲ ਖੇੜਾ ਗੱਜੂ, ਜਤਿੰਦਰ ਸਿੰਘ ਅਰਾਈਾਮਾਜਰਾ ਸਰਕਲ ਪ੍ਰਧਾਨ ਨਲਾਸ ਕਲਾਂ, ਹਰਮੀਤ ਸਿੰਘ ਟਿਵਾਣਾ ਸੁਰਲ ਸਰਕਲ ਪ੍ਰਧਾਨ ਹਰਿਆਉ, ਸੁਖਦੇਵ ਸਿੰਘ ਪਿਲਖਣੀ ਸਰਕਲ ਪ੍ਰਧਾਨ ਦਮਨਹੇੜੀ, ਕਰਨੈਲ ਸਿੰਘ ਜਲਾਲਪੁਰ ਸਰਕਲ ਪ੍ਰਧਾਨ ਕਾਲੋਮਾਜਰਾ, ਬਲਜੀਤ ਸਿੰਘ ਸਰਕਲ ਪ੍ਰਧਾਨ ਬਖਸ਼ੀਵਾਲਾ, ਹਰਦਿੱਤ ਸਿੰਘ ਸਰਕਲ ਪ੍ਰਧਾਨ ਧਰਮਗੜ੍ਹ ਦਿਹਾਤੀ ਸਮੇਤ 17 ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ |
ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਯੁਕਤ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਦਿਹਾਤੀ ਜਗਮੀਤ ਸਿੰਘ ਹਰਿਆਊ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪਟਿਆਲਾ ਅਮਿਤ ਸਿੰਘ ਰਾਠੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਸਾਰੇ ਸਰਕਲ ਪ੍ਰਧਾਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਦੇ ਲਈ ਕੰਮ ਕੀਤਾ ਜਾਵੇਗਾ |
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਲੋਂ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ-ਅੰਗਰੇਜੀ ਕੋਸ਼ ਦੀ ਐਂਡਰਾਇਡ ਐਪ ਜਾਰੀ ਅਗਲੀ ਖ਼ਬਰ ਪੰਜਾਬ 'ਚ ਵਕੀਲਾਂ ਦੀ ਹਫ਼ਤੇ ਦੀ ਹੜਤਾਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।