22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

-ਮਾਮਲਾ ਹੋਸਟਲਾਂ ਦੇ ਪੁਰਾਣੇ ਸਮੇਂ ਨੂੰ ਲਾਗੂ ਕੀਤੇ ਜਾਣ ਦਾ- ਪੰਜਾਬੀ 'ਵਰਸਿਟੀ ਵਿਖੇ ਸਾਂਝੇ ਵਿਦਿਆਰਥੀ ਮੋਰਚੇ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਅਰਥੀ ਫੂਕ ਮੁਜ਼ਾਹਰਾ

ਅਜੀਤ ਡੈਸਕ 22-02-2026
ਪਟਿਆਲਾ, 21 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਅੱਜ ਸਾਂਝੇ ਵਿਦਿਆਰਥੀ ਮੋਰਚੇ ਜਿਸ ਵਿਚ ਪੀ.ੱ.ਯੂ, ਐੱਸ.ਐਫ.ਆਈ, ਏ.ਆਈ.ਐੱਸ.ਐਫ, ਪੀ.ਐੱਸ.ਐਫ, ਪੀ.ਆਰ.ਐੱਸ.ਯੂ ਆਦਿ ਵਿਦਿਆਰਥੀ ਜਥੇਬੰਦੀਆਂ ਸ਼ਾਮਿਲ ਹਨ ਵਲੋਂ ਨਵੇਂ ਹੋਸਟਲਾ ਦੀ ਉਸਾਰੀ ਅਤੇ ਲੜਕੀਆਂ ਦੇ ਹੋਸਟਲ ਸਬੰਧੀ ਲਿਆਂਦੇ ਗਏ ਫੈਸਲੇ ਖਿਲਾਫ ਕਲਾਸਾਂ ਵਿਚ ਪ੍ਰਚਾਰ ਕਰਨ ਤੋਂ ਬਾਅਦ ਉਪ ਕੁਲਪਤੀ ਦਫ਼ਤਰ ਅੱਗੇ ਉਪ ਕੁਲਪਤੀ, ਡੀਨ ਅਕਾਦਮਿਕ ਅਤੇ ਪ੍ਰੋਵੋਸਟ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ | ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਿਦਿਆਰਥੀਆਂ ਵਲੋ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਪ੍ਰਦਰਸ਼ਨ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 4 ਵਜੇ ਸਾਂਝੇ ਵਿਦਿਆਰਥੀ ਮੋਰਚੇ ਨਾਲ ਸਿੰਡੀਕੇਟ ਰੂਮ ਵਿਚ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਦਿਆਰਥਣਾਂ ਵਲੋਂ ਇਸ ਫੈਸਲੇ ਨੂੰ ਵਾਪਸ ਲੈਣ ਅਤੇ ਨਵੇਂ ਹੋਸਟਲਾ ਦੀ ਉਸਾਰੀ ਸ਼ੁਰੂ ਕਰਨ ਦੀ ਮੰਗ ਕੀਤੀ ਗਈ | ਇਸ ਤੋਂ ਇਲਾਵਾ ਦਸੰਬਰ 2019 ਵਿੱਚ ਉਸ ਵੇਲੇ ਦੇ ਡੀਨ ਅਕਾਦਮਿਕ ਦੁਆਰਾ ਜਾਰੀ ਕੀਤੇ ਨੋਟੀਫਿਕੇਸ਼ਨ ਜਿਸ ਨਾਲ ਲਾਇਬ੍ਰੇਰੀ ਹਫਤੇ ਦੇ ਸੱਤ ਦਿਨ 24 ਘੰਟੇ ਲਈ ਸਾਰੇ ਵਿਦਿਆਰਥੀਆਂ ਲਈ ਖੁੱਲ੍ਹੀ ਸੀ ਬਾਰੇ ਗੱਲਬਾਤ ਕੀਤੀ ਗਈ | ਮੋਰਚੇ ਵਲੋਂ ਉਪ ਕੁਲਪਤੀ ਦੇ ਦਫ਼ਤਰ ਅੱਗੇ ਦੁਬਾਰਾ ਨਾਰੇਬਾਜ਼ੀ ਕਰਦਿਆਂ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਜੇਕਰ ਇਹ ਤਾਨਾਸ਼ਾਹੀ ਫਰਮਾਨ ਵਾਪਸ ਨਹੀਂ ਲਿਆ ਗਿਆ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਗਲੇ ਦਿਨਾਂ ਵਿੱਚ ਵਿਦਿਆਰਥਣਾਂ ਦੇ ਵੱਡੇ ਰੋਸ਼ ਦਾ ਸਾਹਮਣਾ ਕਰਨਾ ਪਵੇਗਾ | ਇਸ ਮੌਕੇ ਪੀ.ਐੱਸ.ਯੂ ਤੋਂ ਗੁਰਦਾਸ ਸਿੰਘ , ਐੱਸ.ਐਫ.ਆਈ ਤੋਂ ਸੁਰਿੰਦਰ ਕੌਰ, ਏ.ਆਈ.ਐੱਸ.ਐਫ ਤੋਂ ਰਾਹੁਲ, ਪੀ.ਐੱਸ.ਐਫ ਤੋਂ ਰਵਿੰਦਰ ਸਿੰਘ ਅਤੇ ਪੀ.ਆਰ.ਐੱਸ.ਯੂ ਤੋਂ ਕੇਸਵ ਅਤੇ ਵਕਸ਼ਿਤ ਨੇ ਸੰਬੋਧਨ ਕੀਤਾ |
ਪਿਛਲੀ ਖ਼ਬਰ ਦੇਵੀਗੜ੍ਹ ਦੇ ਪੁਰਾਣੇ ਬਾਜ਼ਾਰ 'ਚ ਖੜ੍ਹੇ ਸੁੱਕੇ ਦਰੱਖਤ ਬਣ ਸਕਦੇ ਹਨ ਮੌਤ ਦੇ ਦੂਤ, ਕਿਸੇ ਵੀ ਵੇਲੇ ਵਾਪਰ ਸਕਦਾ ਹੈ ਵੱਡ... ਅਗਲੀ ਖ਼ਬਰ ਔਰਤ ਦੀ ਮੌਤ ਮਾਮਲੇ 'ਚ ਗਿ੍ਫ਼ਤਾਰੀ ਨਾ ਹੋਣ 'ਤੇ ਰਾਜਿੰਦਰਾ ਹਸਪਤਾਲ ਬਾਹਰ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।