ਸਮਾਣਾ ’ਚ ਚੋਰੀਆਂ ਦੀਆਂ ਵਾਰਦਾਤਾਂ ’ਚ ਵਾਧਾ ਹੋਣ ਨਾਲ ਲੋਕਾਂ ਦੀ ਨੀਂਦ ਹਰਾਮ
ਸਮਾਣਾ, 21 ਸਤੰਬਰ (ਸਾਹਿਬ ਸਿੰਘ)- ਸਮਣਾ ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਗੁਰਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਢੈਂਠਲ ਨੇ ਜੋਗਾ ਸਿੰਘ ਪੁੱਤਰ ਸੂਬਾ ਸਿੰਘ, ਸੋਨੀ ਪੁੱਤਰ ਜੋਗਾ ਵਾਸੀਆਨ ਪਿੰਡ ਚੌਂਹਠ, ਰਾਜਵਿੰਦਰ ਸਿੰਘ ਪੁੱਤਰ ਨਾ-ਮਾਲੂਮ ਵਾਸੀ ਸ਼ੇਰ ਖਾਂ ਜ਼ਿਲ੍ਹਾ ਮਾਨਸਾ, ਗੁਰਨਾਮ ਸਿੰਘ ਪੁੱਤਰ ਪਾਲਾ ਸਿੰਘ, ਸਵਰਨ ਕੌਰ ਪਤਨੀ ਗੁਰਨਾਮ ਸਿੰਘ ਵਾਸੀਆਨ ਬਾਦੋਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ, ਘਰ ਵਿਚ ਕੋਈ ਨਹੀਂ ਸੀ 19-20 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਕਤ ਕਥਿਤ ਦੋਸ਼ੀਆਂ ਨੇ ਉਸ ਦੇ ਘਰੋਂ ਤੂੜੀ ਵਾਲਾ ਰੀਪਰ, ਸੁਪਰ ਸੀਡਰ, ਸੋਫ਼ਾ ਸੈਟ ਅਤੇ ਘਰੇਲੂ ਸਮਾਨ ਚੋਰੀ ਕਰ ਲਿਆ ਹੈ।
ਸਮਾਣਾ, 21 ਸਤੰਬਰ (ਸਾਹਿਬ ਸਿੰਘ)- ਸਮਣਾ ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਗੁਰਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਢੈਂਠਲ ਨੇ ਜੋਗਾ ਸਿੰਘ ਪੁੱਤਰ ਸੂਬਾ ਸਿੰਘ, ਸੋਨੀ ਪੁੱਤਰ ਜੋਗਾ ਵਾਸੀਆਨ ਪਿੰਡ ਚੌਂਹਠ, ਰਾਜਵਿੰਦਰ ਸਿੰਘ ਪੁੱਤਰ ਨਾ-ਮਾਲੂਮ ਵਾਸੀ ਸ਼ੇਰ ਖਾਂ ਜ਼ਿਲ੍ਹਾ ਮਾਨਸਾ, ਗੁਰਨਾਮ ਸਿੰਘ ਪੁੱਤਰ ਪਾਲਾ ਸਿੰਘ, ਸਵਰਨ ਕੌਰ ਪਤਨੀ ਗੁਰਨਾਮ ਸਿੰਘ ਵਾਸੀਆਨ ਬਾਦੋਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ, ਘਰ ਵਿਚ ਕੋਈ ਨਹੀਂ ਸੀ 19-20 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਕਤ ਕਥਿਤ ਦੋਸ਼ੀਆਂ ਨੇ ਉਸ ਦੇ ਘਰੋਂ ਤੂੜੀ ਵਾਲਾ ਰੀਪਰ, ਸੁਪਰ ਸੀਡਰ, ਸੋਫ਼ਾ ਸੈਟ ਅਤੇ ਘਰੇਲੂ ਸਮਾਨ ਚੋਰੀ ਕਰ ਲਿਆ ਹੈ। ਸਮਾਣਾ ਸ਼ਹਿਰ ਵਿਚ ਚੋਰਾਂ ਨੇ ਇਕੋ ਰਾਤ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਬਣਾਇਆ ਹੈ। ਬੀਤੀ ਰਾਤ ਵੜੈਚਾਂ ਸੜਕ ’ਤੇ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਪੁਲਿਸ ਦੀ ਚੌਕਸੀ ਤੇ ਸਵਾਲੀਆ ਚਿੰਨ ਲੱਗਾ ਦਿੱਤਾ। ਚੋਰ ਦੁਕਾਨਾਂ ਦੇ ਸ਼ਟਰਾਂ ਨੂੰ ਰਾਡਾਂ ਨਾਲ ਚੁੱਕ ਕੇ ਅੰਦਰ ਦਾਖਲ ਹੋਏ ਅਤੇ ਗੱਲਿਆਂ ’ਚੋਂ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਦੁਕਾਨਦਾਰਾਂ ਨੂੰ ਸਵੇਰੇ ਦੁਕਾਨਾਂ ਖੋਲਣ ਸਮੇਂ ਲੱਗਿਆ। ਸੂਚਨਾ ਮਿਲਣ ’ਤੇ ਥਾਣਾ ਸ਼ਹਿਰੀ ਦੀ ਪੁਿਲਸ ਨੇ ਮੌਕੇ ਤੇ ਪੰਹੁਚ ਕੇ ਸਥਿਤੀ ਦਾ ਜਾਇਜਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੋਰੀ ਦੀਆਂ ਘਟਨਾਵਾਂ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਸਿੰਦਰ ਸਿੰਘ ਬਾਠ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਰਤਨ ਸਿੰਗਲਾ ਅਨੁਸਾਰ ਚੋਰ ਉਨਾਂ ਦੀ ਦੁਕਾਨ ਤੋਂ ਲਗਭਗ 15 ਹਜ਼ਾਰ ਰੁਪਏ ਦੀ ਨਕਦੀ ਉਡਾ ਕੇ ਲੈ ਗਏ। ਇਸੇ ਤਰਾਂ ਇਕ ਹੋਰ ਕਰਿਆਨਾ ਦੁਕਾਨਦਾਰ ਰਾਜਿੰਦਰ ਕੁਮਾਰ ਦੀ ਦੁਕਾਨ ਤੋਂ ਲਗਭਗ 5 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਅਤੇ ਤੇਜ ਕਲੋਨੀ ਵਿਚ ਵੀ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਹੋਣ ਦੀ ਸੂਚਨਾ ਹੈ। ਅਧਿਕਾਰੀ ਅਨੁਸਾਰ ਚੋਰਾਂ ਦੀ ਭਾਲ ਲਈ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਅਤੇ ਹੋਰ ਸਾਧਨਾਂ ਦੀ ਵਰਤੋਂ ਕੀਤੀ ਰਾ ਰਹੀ ਹੈ।