22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੁਲਜਿੰਦਰ ਕੌਰ ਦੇ ਏਅਰ ਲਾਈਨ 'ਚ ਪਾਇਲਟ ਲੱਗਣ 'ਤੇ ਖੁਸ਼ੀ ਦਾ ਇਜ਼ਹਾਰ

ਅਜੀਤ ਡੈਸਕ 22-02-2026
ਪਟਿਆਲਾ, 21 ਫਰਵਰੀ (ਭਗਵਾਨ ਦਾਸ)-ਇੱਥੇ ਫਲਾਈ ਓਵਰ ਸਕਿਓਰਿਟੀ ਨਾਲ ਸੰਬੰਧਿਤ ਸਾਬਕਾ ਫੌਜੀਆਂ (ਐਕਸ ਸਰਵਿਸਮੈੱਨ) ਦਰਮਿਆਨ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸੁਸਾਇਟੀ ਦੇ ਮੈਨੇਜਿੰਗ ਡਾਇਰੈਕਟਰ (ਐਮ ਡੀ) ਅਨੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਪੁੱਤਰੀ ਕੁਲਜਿੰਦਰ ਕੌਰ ਜੋ ਗਰੀਸ (ਵਿਦੇਸ਼) ਤੋਂ ਸਿਖਲਾਈ ਲੈ ਕੇ ਆਈ ਹੈ ਕਤਰ ਏਅਰ ਲਾਈਨ 'ਚ ਪਾਇਲਟ ਚੁਣੀ ਗਈ ਹੈ | ਉਸ ਦਾ ਪੜ੍ਹਾਈ ਦੇ ਦੌਰਾਨ ਕੈਰੀਅਰ ਬੜਾ ਸ਼ਾਨਦਾਰ ਰਿਹਾ ਹੈ | ਕੁਲਜਿੰਦਰ ਕੌਰ ਦੀ ਮਾਤਾ ਪਲਵਿੰਦਰ ਕੌਰ ਫੁੱਲੀ ਨਹੀਂ ਸੀ ਸਮਾਉਂਦੀ ਜਦੋਂ ਅੱਜ ਪਿਤਾ ਅਨੋਖ ਸਿੰਘ ਦੀ ਬੇਟੀ ਦੇ ਪਾਇਲਟ ਬਣਨ 'ਤੇ ਉਨ੍ਹਾਂ ਦੇ ਮਿੱਤਰ ਅਤੇ ਸੰਬੰਧੀ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਆ ਰਹੇ ਸਨ |
ਪਿਛਲੀ ਖ਼ਬਰ ਜੇ.ਈ.ਈ. ਮੇਨਜ਼ ਜਨਵਰੀ ਸੈਸ਼ਨ-1 'ਚ ਪਟਿਆਲਾ ਪੰਜਾਬ ਭਰ 'ਚ ਮੋਹਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਅਟਾਰੀ-ਵਾਹਗਾ ਸਰਹੱਦ ਖੁੱਲੇ੍ਹ ਵਪਾਰ ਲਈ ਖੁਲ੍ਹਵਾਈ ਜਾਵੇਗਾ-ਸੁਖਬੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।