04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਪਹੁੰਚੇ ਮੁੱਖ ਦਫ਼ਤਰ

ਅਜੀਤ ਡੈਸਕ 30-01-2026
ਪਟਿਆਲਾ, 29 ਜਨਵਰੀ (ਅ.ਸ. ਆਹਲੂਵਾਲੀਆ)-ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਨਵ-ਨਿਯੁਕਤ ਚੇਅਰਮੈਨ ਹਰਪਾਲ ਜੁਨੇਜਾ ਅੱਜ ਨਾਭਾ ਰੋਡ ਸਥਿਤ ਵਿਭਾਗ ਦੇ ਮੁਖ ਦਫ਼ਤਰ ਵਿਖੇ ਪਹੁੰਚੇ | ਇੱਥੇ ਉਨ੍ਹਾਂ ਪੀ.ਆਰ.ਟੀ.ਸੀ. ਦੇ ਉਚ ਅਧਿਕਾਰੀਆਂ ਸਮੇਤ ਬਾਕੀ ਸਟਾਫ਼ ਨਾਲ ਮੁਲਾਕਾਤ ਕਰ ਮੁੱਢਲੀ ਜਾਣ ਪਹਿਚਾਣ ਕੀਤੀ | ਇਸ ਦੌਰਾਨ ਨਵੇਂ ਪ੍ਰੋਜੈਕਟ, ਕੰਮ ਕਰਦੇ ਮੁਲਾਜ਼ਮਾਂ ਅਤੇ ਸੇਵਾਮੁਕਤ ਮੁਲਾਜ਼ਮਾਂ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਲਈ | 31 ਜਨਵਰੀ ਦਿਨ ਸ਼ਨੀਵਾਰ ਨੂੰ ਮੁਖ ਦਫ਼ਤਰ ਵਿਖੇ ਧਾਰਮਿਕ ਸਮਾਗਮ ਕਰ ਜਨਤਕ ਤੌਰ 'ਤੇ ਹਰਪਾਲ ਜੁਨੇਜਾ ਆਪਣਾ ਕਾਰਜ ਭਾਗ ਸੰਭਾਲਣਗੇ | ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਦੇ ਪਰਿਵਾਰਿਕ ਮੈਂਬਰ ਵੀ ਨਾਲ ਸਨ | ਉਨ੍ਹਾਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਨਾਲ ਹੋਈ ਪਲੇਠੀ ਬੈਠਕ 'ਚ ਵਿਭਾਗ ਨੂੰ ਦੇਸ਼ ਵਿਚਲੀਆਂ ਸਰਕਾਰੀ ਟਰਾਂਸਪੋਰਟਾਂ 'ਚੋਂ ਅੱਵਲ ਲਿਆਉਣ ਲਈ ਯਤਨ ਕਰਨ 'ਤੇ ਜੋਰ ਦਿੱਤਾ |
ਪਿਛਲੀ ਖ਼ਬਰ 15ਵੇਂ ਵਿੱਤ ਕਮਿਸ਼ਨ ਦੀ ਰਾਸ਼ੀ ਨਾਲ ਬਿੱਲ ਭਰਨਾ, ਪੰਜਾਬ ਸਰਕਾਰ ਦਾ ਨਾਦਰਸ਼ਾਹੀ ਫਰਮਾਨ-ਗੁਰਜੀਤ ਸਿੰਘ ਉਪਲੀ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਮਿ੍ਤਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।