04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਵਿਧਾਨ ਸਭਾ ਦੀ ਕਮੇਟੀ ਨੇ ਕੀਤਾ ਪਟਿਆਲਾ ਜੇਲ੍ਹ ਦਾ ਦੌਰਾ

ਅਜੀਤ ਡੈਸਕ 30-01-2026
ਪਟਿਆਲਾ, 29 ਜਨਵਰੀ (ਮਨਦੀਪ ਸਿੰਘ ਖਰੌੜ)-ਪੰਜਾਬ ਵਿਧਾਨ ਸਭਾ ਦੀ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਨੇ ਕੇਂਦਰੀ ਜੇਲ੍ਹ ਪਟਿਆਲਾ ਦਾ ਦੌਰਾ ਕੀਤਾ | ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠਲੀ ਇਸ ਕਮੇਟੀ ਦਾ ਇੱਥੇ ਪੁੱਜਣ 'ਤੇ ਜੇਲ੍ਹ ਵਿਭਾਗ ਦੇ ਸਕੱਤਰ-ਆਈ.ਜੀ. ਜੇਲ੍ਹਾਂ ਮੁਹੰਮਦ ਤਇਅਬ, ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਅਤੇ ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਸਵਾਗਤ ਕੀਤਾ | ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਪੁੱਜੇ ਬਾਕੀ ਮੈਂਬਰਾਂ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਇੰਜ. ਅਮਿਤ ਰਤਨ ਕੋਟਫੱਤਾ, ਦਲਬੀਰ ਸਿੰਘ ਟੌਂਗ, ਕੁਲਦੀਪ ਸਿੰਘ ਢਿੱਲੋਂ ਅਤੇ ਜੰਗੀ ਲਾਲ ਮਹਾਜਨ ਨੇ ਇੱਥੇ ਸਰਕਟ ਹਾਊਸ ਵਿਖੇ ਮੀਟਿੰਗ ਕਰਕੇ ਜੇਲ੍ਹ ਵਿਭਾਗ ਨਾਲ ਸੰਬੰਧਿਤ ਆਸ਼ਵਾਸਨ ਸੰਬੰਧੀ ਅਤੇ ਜੇਲ੍ਹਾਂ ਨਾਲ ਸੰਬੰਧਿਤ ਵੱਖ-ਵੱਖ ਮਸਲੇ ਵਿਚਾਰੇ | ਇਸ ਮੌਕੇ ਅਧਿਕਾਰੀ ਵਧੀਕ ਸੁਪਰਡੈਂਟ ਹਰਚਰਨ ਸਿੰਘ ਗਿੱਲ, ਜੈਦੀਪ ਸਿੰਘ ਤੇ ਅਰਪਨਜੋਤ ਸਿੰਘ ਰਹਿਲ ਵੀ ਮੌਜੂਦ ਸਨ | ਪਟਿਆਲਾ ਕੇਂਦਰੀ ਜੇਲ੍ਹ ਦਾ ਦੌਰਾ ਕਰਦਿਆਂ ਸਭਾਪਤੀ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਸਮੇਤ ਬਾਕੀ ਮੈਂਬਰਾਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਇੰਜ. ਅਮਿਤ ਰਤਨ ਕੋਟਫੱਤਾ, ਦਲਬੀਰ ਸਿੰਘ ਟੌਂਗ ਅਤੇ ਕੁਲਦੀਪ ਸਿੰਘ ਢਿੱਲੋਂ ਨੇ ਜੇਲ੍ਹ ਅੰਦਰ ਬੰਦੀਆਂ ਨੂੰ ਮਿਲਦੀਆਂ ਸਹੂਲਤਾਂ ਤੇ ਖਾਣੇ ਦਾ ਜਾਇਜ਼ਾ ਲੈਂਦਿਆਂ ਜੇਲ੍ਹ ਦੀ ਫ਼ੈਕਟਰੀ, ਕਰੈੱਚ ਸਮੇਤ ਵੱਖ-ਵੱਖ ਬੈਰਕਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ | ਉਨ੍ਹਾਂ ਨੇ ਜੇਲ੍ਹ ਸੁਪਰਡੈਂਟ ਤੋਂ ਜੇਲ੍ਹ ਦੀ ਨਫ਼ਰੀ, ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਬਾਬਤ ਜਾਣਕਾਰੀ ਹਾਸਲ ਕੀਤੀ | ਇਸ ਦੌਰਾਨ ਜੇਲ੍ਹ ਦੇ ਬੰਦੀਆਂ ਨੇ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ | ਇਸ ਦੌਰਾਨ ਐੱਸ.ਡੀ.ਐਮ. ਪਟਿਆਲਾ ਹਰਜੋਤ ਕੌਰ ਮਾਵੀ, ਐੱਸ.ਪੀ. ਪਲਵਿੰਦਰ ਸਿੰਘ ਚੀਮਾ, ਐੱਸ.ਪੀ. ਜਸਬੀਰ ਸਿੰਘ, ਡੀ.ਐੱਸ.ਪੀ. ਜੰਗਜੀਤ ਸਿੰਘ ਰੰਧਾਵਾ, ਵਿਧਾਨ ਸਭਾ ਦੇ ਉਪ ਸਕੱਤਰ ਅਮਰਜੀਤ ਕੌਰ, ਸੁਪਰਡੈਂਟ ਮਨਦੀਪ ਕੌਰ ਤੇ ਕਮੇਟੀ ਸਹਾਇਕ ਸੰਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਹੁਣ ਸਬ-ਡਵੀਜ਼ਨ ਪੱਧਰ 'ਤੇ ਵੀ ਹੋਣਗੀਆਂ ਮਹੀਨਾਵਾਰ ਸਮੀਖਿਆ ਮੀਟਿੰਗਾਂ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਯੂਥ ਕਾਂਗਰਸ ਚੋਣਾਂ-ਨਵੇਂ ਚਿਹਰਿਆਂ ਨੂੰ ਮੈਦਾਨ 'ਚ ਉਤਾਰ ਕੇ ਕਾਂਗਰਸ ਨੇ ਮਜ਼ਬੂਤੀ ਵੱਲ ਵਧਾਏ ਕਦਮ-ਲਾਡਾ, ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।