ਨਾਭਾ, 28 ਜਨਵਰੀ( ਕਰਮਜੀਤ ਸਿੰਘ)-ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਨਾਭਾ ਦੀ ਬੈਠਕ ਅਕਾਲਗੜ੍ਹ ਗੁਰਦੁਆਰਾ ਸਾਹਿਬ ਵਿਖੇ ਹੋਈ | ਇਸ ਬੈਠਕ ਵਿਚ ਪਿਛਲੇ ਕਰਵਾਏ ਗਏ ਕਬੱਡੀ ਕੱਪ 2025 ਦਾ ਤੇ ਪ੍ਰੋਗਰਾਮਾਂ ਦਾ ਲੇਖਾ ਜੋਖਾ ਪ੍ਰਧਾਨ ਪਰਮਜੀਤ ਸਿੰਘ ਥੂਹੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਅਤੇ ਸਾਰਾ ਲੇਖਾ ਜੋਖਾ ਕਲੱਬ ਨੂੰ ਦੱਸਿਆ ਪੜ੍ਹ ਕੇ ਸੁਣਾਇਆ ਗਿਆ ਤੇ ਸਭ ਨੇ ਸਹਿਮਤੀ ਪ੍ਰਗਟਈ ਦਸਖ਼ਤ ਕਰਕੇ ਮਨਜ਼ੂਰ ਕੀਤਾ | ਇਸ ਮੀਟਿੰਗ ਵਿਚ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਅਗਲੇ ਪ੍ਰੋਗਰਾਮ ਵੀ ਉਲੀਕੇ ਗਏ ਤੇ ਸਮਾਜ ਲਈ ਸੋਸਾਇਟੀ ਵਲੋਂ ਵੱਧ ਚੜ੍ਹ ਕੰਮ ਕਿਤੇ ਜਾਣਗੇ | ਮੌਕੇ ਕਲੱਬ ਮੈਂਬਰ ਹਾਜ਼ਰ ਸਨ ਸਰਪੰਚ ਗੁਰਧਿਆਰ ਸਿੰਘ ਰੋਹਟੀ ਬਸਤਾ, ਆਸ਼ੂ ਜ਼ਖ਼ਮੀ ਨਾਭਾ, ਭਿੰਦੀ ਟਰਾਂਸਪੋਰਟਰ ਨਾਭਾ, ਸੁਖਵਿੰਦਰ ਸਿੰਘ ਛੀਟਾਵਾਲਾ, ਮਨਜੀਤ ਸਿੰਘ ਰੋਟੀ ਬਸਤਾ, ਜਸਪਾਲ ਸਿੰਘ ਦੁੱਲਦੀ, ਹਰਵਿੰਦਰ ਸਿੰਘ ਚੌਧਰੀਮਾਜਰਾ, ਹਰਦੀਪ ਸਿੰਘ ਬਿਰੜਵਾਲ, ਸੁਖਦੀਪ ਸਿੰਘ ਚੌਧਰੀਮਾਜਰਾ, ਚੰਦਨ ਸੇਠ ਨਾਭਾ, ਬਲਜੀਤ ਸਿੰਘ ਦੁੱਲਦੀ, ਮਲੋਕ ਸਿੰਘ ਮੈਹਸ, ਕੁਲਵੰਤ ਸਿੰਘ ਹਰਿਆਣਾ ਖੁਰਦ, ਸੁਦਾਗਰ ਸਿੰਘ ਧਾਰੋਕੀ, ਸਤਨਮ ਸਿੰਘ ਅਗੇਤਾ, ਅਰੁਣ ਕੁਮਾਰ ਨਾਭਾ, ਪਾਵਨ ਕੁਮਾਰ ਨਾਭਾ ਅਕਾਸ਼ਦੀਪ ਸਿੰਘ ਨਾਭਾ ਹਾਜ਼ਰ ਸਨ |