13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪਿੰਡ ਫ਼ੌਜੀ ਕਾਲੋਨੀ ਦੇ ਵਸਨੀਕਾਂ ਨੇ ਦਿੱਤੇ ਨਿਗੂਣੇ ਰਸਤੇ ਦੇ ਰੋਸ ਵਜੋਂ ਸੜਕ ਦਾ ਕੰਮ ਬੰਦ ਕਰਾ ਕੇ ਲਾਇਆ ਧਰਨਾ, ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 28-01-2026
ਬਨੂੜ, 27 ਜਨਵਰੀ (ਭੁਪਿੰਦਰ ਸਿੰਘ) ਭਾਰਤਮਾਲਾ ਪ੍ਰੋਜੈਕਟ ਤਹਿਤ ਬਨੂੜ-ਦੈੜੀ ਤਕ ਉਸਾਰੀ ਅਧੀਨ ਸੜਕ ਕਾਰਨ ਬਨੂੜ ਦੇ ਵਾਰਡ ਨੰਬਰ ਇਕ ਦੇ ਪਿੰਡ ਫ਼ੌਜੀ ਕਾਲੋਨੀ ਨੂੰ ਦਿੱਤੇ ਗਏ ਨਿਗੂਣੇ ਰਸਤੇ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਸੜਕ ਦਾ ਕੰਮ ਬੰਦ ਕਰਾ ਕੇ ਅਣਮਿਥੇ ਸਮੇਂ ਲਈ ਧਰਨਾ ਲਾ ਦਿੱਤਾ ਹੈ | ਉਹ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਢੁਕਵੇਂ ਲਾਂਘੇ ਦੀ ਮੰਗ ਕਰ ਰਹੇ ਸਨ | ਉਨ੍ਹਾਂ ਕਿਹਾ ਜੇ ਸੜਕ ਨੂੰ ਲਗਦੀ ਕਰੀਬ 50 ਫੁੱਟ ਚੌੜੀ ਪਿੰਡ ਦੀ ਗਲੀ ਦੇ ਬਰਾਬਰ ਰਸਤਾ ਨਾ ਦਿੱਤਾ ਗਿਆ, ਉਹ ਕਿਸੇ ਵੀ ਕੀਮਤ ਤੇ ਸੜਕ ਦਾ ਕੰਮ ਨਹੀ ਚੱਲਣ ਦੇਣਗੇ | ਧਰਨੇ ਵਿਚ ਸ਼ਾਮਿਲ ਪਿੰਡ ਫ਼ੌਜੀ ਕਾਲੋਨੀ ਦੇ ਵਸਨੀਕ ਕਰਮਜੀਤ ਸਿੰਘ, ਸਿਕੰਦਰ ਸਿੰਘ, ਹਰਿੰਦਰ ਸਿੰਘ, ਬਲਿਹਾਰ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਕਾਲਾ, ਨੈਬ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਗਿੱਲ, ਜਸਵੰਤ ਸਿੰਘ, ਪਾਲ ਸਿੰਘ, ਗੁਰਮੇਲ ਸਿੰਘ, ਕੇਵਲ ਕਿ੍ਸ਼ਨ, ਪਲਵਿੰਦਰ ਸਿੰਘ ਸੋਨੀ ਆਦਿ ਦਰਜਨਾਂ ਪਿੰਡ ਵਾਸੀਆ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਆਬਾਦੀ 1500 ਦੇ ਕਰੀਬ ਹੈ | ਜਿਸ ਦੇ ਦੋਵੇਂ ਪਾਸੇ ਵੱਡੀਆ ਕਲੋਨੀਆਂ ਉਸਰ ਗਈਆ ਹਨ ਤੇ ਸੜਕ ਦੇ ਕਿਨਾਰੇ ਵਸੇ ਹੋਣ ਕਾਰਨ ਪਿੰਡ ਵਿਚ ਦਾਖਲ ਲਈ ਕਰੀਬ 50 ਫੁੱਟ ਚੌੜੀ ਗਲੀ ਸੜਕ ਨੂੰ ਲੱਗਦੀ ਹੈ ਤੇ ਐਨਐਚਆਈ ਵਲੋਂ ਉਸਾਰੀ ਜਾ ਰਹੀ ਸੜਕ ਤੇ ਪਿੰਡ ਦੇ ਲਾਘੇਂ ਲਈ ਕਰੀਬ 20 ਫੁੱਟ ਦੇ ਕਰੀਬ ਚੌੜਾ ਰਸਤਾ ਦਿੱਤਾ ਗਿਆ ਹੈ | ਜੋ ਨਾ-ਕਾਫੀ ਹੈ | ਪਿੰਡ ਵਾਸੀਆ ਨੇ ਕਿਹਾ ਕਿ ਇਸ ਨਿਗੂਣੇ ਰਸਤੇ ਰਾਂਹੀ ਸੜਕ ਪਾਰ ਕਰਦੇ ਸਮੇਂ ਕੁਝ ਵਿਖਾਈ ਨਹੀ ਦਿੰਦਾ | ਜਿਸ ਕਾਰਨ ਕਾਰ ਜਾਂ ਇਸ ਤੋਂ ਵੱਡੇ ਵਾਹਨਾਂ ਲਈ ਇਹ ਰਸਤਾ ਢੁੱਕਵਾਂ ਨਹੀ ਤੇ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅਸੀਂ ਲਿਖਤੀ ਸਿਕਾਇਤਾਂ ਦੇ ਕੇ ਸੁਰੂ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਐਨਐਚਆਈ ਦੇ ਅਧਿਕਾਰੀਆਂ ਨੂੰ ਜਾਣੂ ਕਰਾਂਉਦੇ ਆ ਰਹੇ ਹਨ, ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਕੀਤੀ | ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ ਵੱਸ ਧਰਨਾ ਲਾਉਣਾ ਪਿਆ | ਉਨ੍ਹਾਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੇ ਢੁੱਕਵਾਂ ਰਸਤਾ ਨਾ ਦਿੱਤਾ ਗਿਆ ਤਾ ਉਨ੍ਹਾਂ ਨੂੰ ਬਨੂੜ-ਲਾਡਰਾਂ ਮਾਰਗ ਜਾਮ ਕਰਨ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਪਿ੍ਤਪਾਲ ਸਿੰਘ, ਰਣਜੀਤ ਸਿੰਘ, ਹਵਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਵੀ ਹਾਜਰ ਸਨ |
ਪਿਛਲੀ ਖ਼ਬਰ 77ਵੇਂ ਗਣਤੰਤਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਲਹਿਰਾਇਆ ਕੌਮੀ ਤਿਰੰਗਾ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਪਟਿਆਲਾ ਸ਼ਹਿਰ 'ਚ ਕੀਤਾ ਟਰੈਕਟਰ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।