13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਅਮਿਤੋਜ ਮਾਨ ਨੇ ਲੌਟ ਵਾਸੀਆਂ ਨਾਲ ਪੰਜਾਬ ਦੇ ਭਵਿੱਖ ਬਾਬਤ ਕੀਤੀਆਂ ਵਿਚਾਰਾਂ

ਅਜੀਤ ਡੈਸਕ 28-01-2026
ਭਾਦਸੋਂ, 27 ਜਨਵਰੀ (ਪ੍ਰਦੀਪ ਦੰਦਰਾਲਾ)-ਪਿੰਡ ਲੌਟ ਵਿਖੇ ਉੱਘੇ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਿਆਂ ਦੇ ਪੁੱਤਰ ਤੇ ਡਾਇਰੈਕਟਰ ਅਮਿਤੋਜ ਮਾਨ ਨੇ ਪੰਜਾਬ ਦੇ ਵੱਖ-ਵੱਖ ਮਸਲਿਆਂ ਸੰਬੰਧੀ ਵਿਚਾਰਾਂ ਕੀਤੀਆਂ ਜਿਵੇਂ ਕਿ ਪੰਜਾਬੀ ਬੋਲੀ, ਕਿਸਾਨੀ, ਪ੍ਰਵਾਸੀ ਲੋਕਾਂ, ਦੂਸਰੇ ਰਾਜਾਂ 'ਚ ਜ਼ਮੀਨਾਂ ਲੈਣ ਸੰਬੰਧੀ, ਗੈਰ ਪੰਜਾਬੀਆਂ ਨੂੰ ਨੌਕਰੀਆਂ ਦੇਣ ਤੇ ਨੌਜਵਾਨਾਂ ਦੇ ਵਿਦੇਸ਼ੀ ਰੁਝਾਨ ਆਦਿ ਬਾਰੇ ਖੁੱਲ੍ਹ ਕੇ ਜਾਣਕਾਰੀ ਸਾਂਝੀ ਕੀਤੀ |
ਉਨ੍ਹਾਂ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਕਿ ਪੰਜਾਬ 'ਚ ਗੈਰ ਪੰਜਾਬੀਆਂ ਨੂੰ ਨੌਕਰੀ ਦੇਣਾ ਅਤੇ ਜ਼ਮੀਨਾਂ ਖ਼ਰੀਦਣ ਦੇ ਅਧਿਕਾਰਾਂ ਦੇਣ ਬਾਰੇ ਕਿਸੇ ਵੀ ਰਾਜਨੀਤਿਕ ਪਾਰਟੀ ਪਾਰਟੀ ਨੇ ਪੰਜਾਬ ਦੇ ਭਲਾ ਬਾਰੇ ਕੋਈ ਵੀ ਏਜੰਡਾ ਨਹੀਂ ਬਣਾਇਆ | ਜਿਸ ਕਰਕੇ ਪੰਜਾਬੀ ਸੂਬਾ ਅੱਜ ਸਾਰੇ ਰਾਜਾਂ ਨਾਲੋਂ ਪਛੜ ਚੁੱਕਾ ਹੈ | ਉਨ੍ਹਾਂ ਕਿਹਾ ਇਸ ਸਮੇਂ ਪੰਜਾਬ ਦਾ ਪਾਣੀ ਖਤਮ ਹੋਣ ਕਿਨਾਰੇ ਹੈ | ਜਿਸ ਪ੍ਰਤੀ 'ਆਪ' ਸਰਕਾਰ ਬਿਲਕੁਲ ਵੀ ਸੰਜੀਦਾ ਨਹੀਂ ਹੈ | ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਹੁਣ ਪੰਜਾਬ ਸਿਰ ਕਰਜ਼ੇ ਦੀ ਪੰਡ ਦਿਨ ਪ੍ਰਤੀ ਦਿਨ ਭਾਰੀ ਹੋ ਰਹੀ ਹੈ, ਜਿਸ ਬਾਰੇ ਸਰਕਾਰਾਂ ਕੋਲ ਕੋਈ ਰੋਡ ਮੈਪ ਨਹੀਂ ਹੈ | ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ, ਜਸਵਿੰਦਰ ਸਿੰਘ ਫੱਗਣਮਾਜਰਾ, ਬੇਅੰਤ ਸਿੰਘ, ਹਰੀ ਸਿੰਘ, ਜੀਤ ਸਿੰਘ, ਰਣਧੀਰ ਸਿੰਘ, ਮੱਘਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਮਹਿੰਦਰਾ ਦੀ ਐਕਸ.ਯੂ.ਵੀ. ਅਤੇ ਐਕਸ.ਈ.ਵੀ. ਦੇ ਨਵੇਂ ਮਾਡਲ ਕੀਤੇ ਲਾਂਚ ਅਗਲੀ ਖ਼ਬਰ ਭਾਜਪਾ ਵਲੋਂ ਪਟਿਆਲਾ ਦਿਹਾਤੀ ਵਿਚ 'ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਕਾ ਮਿਸ਼ਨ' ਤਹਿਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।