12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਵਿਧਾਇਕ ਪਠਾਣ ਮਾਜਰਾ ਨੇ ਖੋਲ੍ਹੀ ਗ੍ਰਾਮ ਪੰਚਾਇਤਾਂ ਦੇ ਫੰਡਾਂ 'ਚ ਘੁਟਾਲੇ ਦੀ ਪੋਲ

ਅਜੀਤ ਡੈਸਕ 28-01-2026
ਭੁੱਨਰਹੇੜੀ, 27 ਜਨਵਰੀ (ਧਨਵੰਤ ਸਿੰਘ)-ਹਲਕਾ ਸਨੌਰ ਦੇ ਆਮ ਆਦਮੀ ਪਾਰਟੀ ਵਲੋਂ ਚੁਣੇ ਗਏ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋ ਅੱਜ ਆਸਟੇ੍ਰਲੀਆ ਤੋ ਇਕ ਪੁਰਾਣੀ ਸ਼ਿਕਾਇਤ ਸੰਬੰਧੀ ਪੱਤਰ ਨੂੰ ਜਨਤਕ ਕੀਤਾ ਗਿਆ | ਜਿਸ ਵਿਚ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਫ਼ੰਡਾਂ ਦੀ ਜਾਂਚ ਪੜਤਾਲ ਦੇ ਪੈਡਿੰਗ ਮਾਮਲੇ ਨੂੰ ਉਜਾਗਰ ਕੀਤਾ ਗਿਆ | ਆਸਟ੍ਰੇਲੀਆ ਤੋਂ ਫੋਨ ਮਾਧਿਅਮ ਦੁਆਰਾ ਵਿਧਾਇਕ ਨੇ ਦੱਸਿਆ ਕਿ ਮੇਰੇ ਵਲੋਂ ਵਿਜੀਲੈਂਸ ਵਿਭਾਗ ਨੂੰ ਬਲਾਕ ਵਿਕਾਸ ਦਫ਼ਤਰ ਭੁੱਨਰਹੇੜੀ ਅਤੇ ਸਨੌਰ ਅਧੀਨ ਆਉਂਦਿਆਂ ਗ੍ਰਾਮ ਪੰਚਾਇਤਾਂ ਵਿਚ ਪ੍ਰਬੰਧਕਾਂ ਵਲੋਂ ਕੀਤੇ ਘੁਟਾਲੇ ਦੀ ਜਾਂਚ ਪੜਤਾਲ ਬਾਰੇ ਆਖਿਆ ਗਿਆ ਸੀ | ਪਠਾਣਮਾਜਰਾ ਨੇ ਕਿਹਾ ਕਿ ਸਰਪੰਚੀ ਦੀਆਂ ਚੋਣਾਂ ਸਮੇਂ ਦੌਰਾਨ ਗ੍ਰਾਮ ਪੰਚਾਇਤਾਂ ਦੇ ਲੱਗੇ ਪ੍ਰਬੰਧਕਾਂ ਅਤੇ ਪੰਚਾਇਤ ਸਕੱਤਰਾਂ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ ਵਿਚੋਂ ਘੋਟਾਲਾ ਕਰ ਲੱਖਾਂ ਰੁਪਏ ਡਕਾਰ ਲਏ ਹਨ | ਵਿਧਾਇਕ ਨੇ ਕਿਹਾ ਕਿ ਅਧਿਕਾਰੀਆਂ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਚੀ ਹਜ਼ਾਰ ਰੁਪਏ ਦੀ ਰਾਸ਼ੀ ਦੇ ਫਰਜ਼ੀ ਚੈਕ ਕੱਟੇ ਗਏ | ਉਨ੍ਹਾਂ ਵਿਚ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਆਏ ਫੰਡ ਵਿਚ ਘੋਟਾਲਾ ਕਰਨ ਬਾਰੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਇਸ ਸੰਬੰਧੀ ਲੈਟਰ ਪੈਡ ਉੱਤੇ ਚੌਕਸੀ ਵਿਭਾਗ ਨੂੰ ਸ਼ਿਕਾਇਤ ਭੇਜੀ ਦਿੱਤੀ ਸੀ | ਪਠਾਣ ਮਾਜਰਾ ਨੇ ਵਿਜੀਲੈਂਸ ਵਿਭਾਗ ਉੱਤੇ ਵੀ ਇਸ ਸਬੰਧੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ | ਵਿਧਾਇਕ ਨੇ ਕਿਹਾ ਕਿ ਸਰਪੰਚੀ ਦੀਆਂ ਚੋਣਾਂ ਸਮੇਂ ਗ੍ਰਾਮ ਪੰਚਾਇਤਾਂ ਦੇ ਖਾਤਿਆਂ ਅੰਦਰ ਬਹੁਤ ਫੰਡ ਪਿਆ ਸੀ | ਜਿਸ ਨੂੰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਰਲ-ਮਿਲ ਕੇ ਹਜ਼ਮ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਪ੍ਰਸ਼ਾਸਨ ਤੇ ਪੰਚਾਇਤ ਮੰਤਰੀ ਦੇ ਧਿਆਨ ਵਿਚ ਵੀ ਲਿਆਏ ਸਨ | ਜਿਸ ਦੇ ਬਾਵਜੂਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ |
ਫ਼ੰਡਾਂ ਵਿਚ ਹੋਈ ਦੁਰਵਰਤੋਂ ਦੀ ਜਾਂਚ ਪੜਤਾਲ ਮਾਮਲੇ ਸੰਬੰਧੀ ਪੇਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਦਾ ਪੱਖ ਲੈਣ ਲਈ ਸਪੰਰਕ ਕੀਤਾ ਤਾਂ ਉਨ੍ਹਾਂ ਦੇ ਪੀਏ ਕਹਿੰਦਾ ਮੰਤਰੀ ਸਾਬ ਮੀਟਿੰਗਾਂ ਵਿਚ ਹਨ | ਗੱਲ ਨਹੀਂ ਹੋ ਸਕਦੀ, ਇਸ ਮਾਮਲੇ ਸੰਬੰਧੀ ਮੈਸਿਜ ਭੇਜ ਦਿਓ, ਇਸ ਸੰਬੰਧੀ ਜਾਣੂ ਕਰਵਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਅਕਾਲੀ ਆਗੂ ਕੁਲਵੰਤ ਸਿੰਘ ਸਰਪੰਚ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਨੇ ਗਣਤੰਤਰ ਦਿਵਸ ਮੌਕੇ ਤਿਰੰਗੇ ਨੂੰ ਸਲਾਮੀ ਦਿੱਤੀ, ਸਨਮਾਨ ਦਾ ਕੀਤਾ ਬਾਈਕਾਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।