ਦ ਮਿਲੇਨੀਅਮ ਸਕੂਲ ਦੀ 'ਦਿਸ਼ਮਾਇਰਾ' ਵੱਡੇ ਪਰਦੇ 'ਤੇ ਖਿਲਾਰੇਗੀ ਆਪਣੀ ਚਮਕ
ਅਜੀਤ ਡੈਸਕ
21-01-2026
ਅਜਿਹੇ ਵੱਡੇ ਪ੍ਰੋਜੈਕਟ ਲਈ ਦਿਸ਼ਮਾਇਰਾ ਦੀ ਚੋਣ ਹੋਣਾ ਉਸ ਦੀ ਕੁਦਰਤੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਦਾ ਸਪਸ਼ਟ ਪ੍ਰਮਾਣ ਹੈ | ਇਸ ਸ਼ਾਨਦਾਰ ਉਪਲਬਧੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਹਰਪ੍ਰੀਤ ਪੰਧੇਰ ਨੇ ਦਿਸ਼ਮਾਇਰਾ ਅਤੇ ਉਸ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਦਿਸ਼ਮਾਇਰਾ ਨੇ ਇੰਨੀ ਨਿੱਕੀ ਉਮਰ ਵਿਚ ਜੋ ਮੁਕਾਮ ਹਾਸਲ ਕੀਤਾ ਹੈ, ਉਸ ਨੇ ਨਾ ਸਿਰਫ਼ ਆਪਣੇ ਪਰਿਵਾਰ ਬਲਕਿ ਪੂਰੇ ਮਿਲੇਨੀਅਮ ਸਕੂਲ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ | ਸਾਡਾ ਸਕੂਲ ਹਮੇਸ਼ਾ ਬੱਚਿਆਂ ਦੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਅੰਦਰੂਨੀ ਕਲਾ ਨੂੰ ਨਿਖਾਰਨ ਲਈ ਵਚਨਬੱਧ ਹੈ | ਦਿਸ਼ਮਾਇਰਾ ਦੀ ਇਸ ਕਾਮਯਾਬੀ ਨਾਲ ਪੂਰੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ |