ਅਚਾਨਕ ਕਾਰ ਦਾ ਦਰਵਾਜ਼ਾ ਖੋਲ੍ਹਣ ਕਾਰਨ ਸੜਕ ਹਾਦਸਾ ਵਾਪਰਿਆ, ਬਜ਼ੁਰਗ ਦੀ ਮੌਤ
ਅਜੀਤ ਡੈਸਕ
21-01-2026
ਜਦੋਂ ਉਹ ਕਾਕਾ ਢਾਬੇ ਨੇੜੇ ਪਹੁੰਚੇ ਤਾਂ ਸਾਈਡ 'ਤੇ ਇਕ ਕਾਰ ਖੜ੍ਹੀ ਸੀ ਤੇ ਜਦੋਂ ਉਹ ਕਾਰ ਨੇੜੇ ਪਹੁੰਚੇ ਤਾਂ ਅਚਾਨਕ ਕਾਰ ਚਾਲਕ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ | ਜਿਸ ਨਾਲ ਟਕਰਾਉਣ ਕਾਰਨ ਉਹ ਸੜਕ 'ਤੇ ਡਿੱਗ ਪਏ ਤੇ ਪਿੱਛੋਂ ਆ ਰਹੀ ਇਕ ਬੱਸ ਦਾ ਟਾਇਰ ਉਨ੍ਹਾਂ ਤੋਂ ਲੰਘ ਗਿਆ | ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕਾਰ ਚਾਲਕ ਇਸ ਤੋਂ ਪਹਿਲਾਂ ਕਿ ਲੋਕ ਉੱਥੇ ਇਕੱਠੇ ਹੁੰਦੇ ਮੌਕੇ ਤੋਂ ਕਾਰ ਭਜਾ ਕੇ ਲੈ ਗਿਆ | ਇਹ ਸਭ ਕੁੱਝ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ | ਇਸ ਹਾਦਸੇ ਸੰਬੰਧੀ ਥਾਣੇਦਾਰ ਜਸਪਾਲ ਸਿੰਘ ਨੇ ਕਿਹਾ ਕਿ ਕਾਰ ਚਾਲਕ ਦੀ ਭਾਲ ਕਰਕੇ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ |