24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

'ਸ਼ਹੀਦ' ਫ਼ੌਜੀ ਜੈਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਅਜੀਤ ਡੈਸਕ 02-01-2026
ਸਮਾਣਾ, 1 ਜਨਵਰੀ (ਸਾਹਿਬ ਸਿੰਘ)-ਉਪ-ਮੰਡਲ ਸਮਾਣਾ ਦੇ ਪਿੰਡ ਬਲਮਗੜ੍ਹ ਦਾ ਫ਼ੌਜੀ ਜਵਾਨ ਜੈਪਾਲ ਸਿੰਘ ਪੁੱਤਰ ਸੰਪੂਰਨ ਸਿੰਘ ਜੰਮੂ-ਕਸ਼ਮੀਰ ਵਿਚ 'ਸ਼ਹੀਦ' ਹੋ ਗਿਆ ਹੈ, ਜਿਸ ਦਾ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ | ਇਸ ਮੌਕੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵਲੋਂ ਉਨ੍ਹਾਂ ਦੇ ਨਿੱਜੀ ਸਹਾਇਕ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ, ਉਪ-ਮੰਡਲ ਅਫ਼ਸਰ ਸਮਾਣਾ ਰਿਚਾ ਗੋਇਲ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਮੀਤ ਸਿੰਘ, ਪੰਚਾਇਤ ਅਫ਼ਸਰ ਜਤਿੰਦਰ ਸਿੰਘ ਅਤੇ ਫ਼ੌਜੀ ਅਧਿਕਾਰੀਆਂ ਨੇ ਮਿ੍ਤਕ ਦੇਹ 'ਤੇ ਰੀਥਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੈਪਾਲ ਸਿੰਘ ਕੁਝ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ | ਦੋ ਦਿਨ ਬਾਅਦ ਉਨ੍ਹਾਂ ਨੂੰ ਉਸ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ | ਉਹ ਕਰੀਬ ਨੌਂ ਸਾਲ ਤੋਂ ਫ਼ੌਜ ਵਿਚ ਭਰਤੀ ਸੀ ਅਤੇ 20 ਪੰਜਾਬ ਰੈਜੀਮੈਂਟ ਦਾ ਜਵਾਨ ਸੀ | ਉਹ ਆਪਣੇ ਪਿੱਛੇ ਪਤਨੀ ਪ੍ਰਨੀਤ ਕੌਰ, 3 ਸਾਲ ਦਾ ਬੇਟਾ ਤੇ 7 ਮਹੀਨਿਆਂ ਦੀ ਧੀ ਛੱਡ ਗਿਆ ਹੈ | ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਉਹ ਪਿਛਲੇ 4-5 ਦਿਨ ਤੋਂ ਬਿਮਾਰ ਦੱਸਿਆ ਜਾ ਰਿਹਾ ਸੀ ਅਤੇ ਸਵੇਰੇ ਉਹ ਸਾਰਿਆਂ ਨੂੰ ਅਲਵਿਦਾ ਕਹਿ ਗਿਆ | ਪਤਨੀ ਨੇ ਦੱਸਿਆ ਕਿ ਉਹ ਵਾਰ-ਵਾਰ ਕਹਿੰਦੇ ਸੀ ਕਿ ਉਹ ਸ਼ਹੀਦ ਹੋ ਕੇ ਆਉਣਗੇ | ਚੇਤੇ ਰੱਖਣਯੋਗ ਹੈ ਕਿ ਇਸ ਪਿੰਡ ਦਾ ਪਹਿਲਾਂ ਵੀ ਇਕ ਜਵਾਨ ਜੰਮੂ-ਕਸ਼ਮੀਰ ਵਿਚ ਵੱਖਵਾਦੀਆਂ ਨਾਲ ਲੜਦਾ ਸ਼ਹੀਦ ਹੋ ਗਿਆ ਸੀ | ਜੈਪਾਲ ਸਿੰਘ ਦੇ 'ਸ਼ਹੀਦ' ਹੋਣ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ |
ਪਿਛਲੀ ਖ਼ਬਰ ਸੜਕਾਂ 'ਤੇ ਜ਼ਿੰਦਗੀਆਂ ਬਚਾਉਣ ਲਈ ਹਰ ਨਾਗਰਿਕ ਅਹਿਮ ਭੂਮਿਕਾ ਨਿਭਾਅ ਸਕਦਾ ਹੈ-ਮੇਅਰ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਕਰਮਚਾਰੀਆਂ ਨੇ ਉਪ ਕੁਲਪਤੀ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਨਵੇਂ ਵਰ੍ਹੇ ਦੀ ਆਮਦ ਮੌਕੇ ਦਿੱਤੀ ਮੁਬਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।