ਰਾਮਪੁਰਾ ਫੂਲ, 22 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਪੀ.ਸੀ.ਆਰ. ਸਰਕਲ ਰਾਮਪੁਰਾ ਦੇ ਮੁਲਾਜ਼ਮਾਂ ਨੇ ਚੋਰੀ ਹੋਇਆ ਮੋਟਰਸਾਈਕਲ ਲੱਭ ਕੇ ਅਸਲ ਮਾਲਕ ਹਵਾਲੇ ਕੀਤਾ। ਪਿਛਲੇ ਦਿਨਾਂ ਦੌਰਾਨ ਜੋੜੇ ਪੁੱਲ ਮਹਿਰਾਜ ਰੋਡ ਰਾਮਪੁਰਾ ਫੂਲ ਤੋਂ ਚਰਨਜੀਤ ਸਿੰਘ ਪੁੱਤਰ ਤੋਤਾ ਸਿੰਘ ਸਾਬਕਾ ਐਮ.ਸੀ ਵਾਸੀ ਮਹਿਰਾਜ ਦਾ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 03 ਬੀ.ਪੀ 1988 ਚੋਰੀ ਹੋ ਗਿਆ ਸੀ। ਜਿਸ ਨੂੰ ਏ. ਐਸ. ਆਈ ਗੁਰਮੇਲ ਸਿੰਘ ਤੇ ਹੌਲਦਾਰ ਹਰਫੂਲ ਸਿੰਘ ਨੇ ਬਰਾਮਦ ਕਰਕੇ ਪਿੰਡ ਦੇ ਮੌਜੂਦਾ ਐਮ.ਸੀ. ਗੁਰਚਰਨ ਸਿੰਘ ਦੀ ਮੌਜੂਦਗੀ ਵਿਚ ਮੋਟਰਸਾਈਕਲ ਦੇ ਅਸਲ ਮਾਲਕ ਚਰਨਜੀਤ ਸਿੰਘ ਦੇ ਹਵਾਲੇ ਕੀਤਾ।