21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਢਿੱਲਵਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਵਿੱਦਿਅਕ ਦੌਰਾ

ਕੋਟਕਪੂਰਾ, 20 ਸਤੰਬਰ (ਮੋਹਰ ਸਿੰਘ ਗਿੱਲ)-ਗੁਰਪ੍ਰੀਤ ਸਿੰਘ ਪੀ. ਐਮ.

ਅਜੀਤ ਡੈਸਕ 21-09-2026
ਕੋਟਕਪੂਰਾ, 20 ਸਤੰਬਰ (ਮੋਹਰ ਸਿੰਘ ਗਿੱਲ)-ਗੁਰਪ੍ਰੀਤ ਸਿੰਘ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਢਿੱਲਵਾਂ ਕਲਾਂ ਦੇ ‘ਸਟੂਡੈਂਟ ਪੁਲਿਸ ਕੈਡੇਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦਾ ਇਕ ਰੋਜਾ ਵਿੱਦਿਅਕ ਦੌਰਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਕਰਵਾਇਆ ਗਿਆ। ਇਹ ਟੂਰ ਸਕੂਲ ਦੇ ਹੈਡਮਾਸਟਰ ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਰਵਾਨਾ ਹੋਇਆ। ਫੈਕਟਰੀ ਦੌਰੇ ਦੌਰਾਨ ਵਿਦਿਆਰਥੀਆਂ ਨੇ ਰੇਲਵੇ ਡੱਬਿਆਂ (ਕੋਚਾਂ) ਦੇ ਨਿਰਮਾਣ, ਅਤਿ-ਆਧੁਨਿਕ ਤਕਨਾਲੋਜੀ, ਡਿਜਾਈਨਿੰਗ, ਵੈਲਡਿੰਗ ਅਤੇ ਫਿਨਿਸ਼ਿੰਗ ਸ਼ਾਪ ਦੇ ਕੰਮ-ਕਾਜ ਨੂੰ ਨੇੜਿਓਂ ਦੇਖਿਆ। ਓਥੋਂ ਦੇ ਤਕਨੀਕੀ ਮਾਹਿਰਾਂ ਨੇ ਬੱਚਿਆਂ ਨੂੰ ਰੇਲ ਕੋਚਾਂ ਦੇ ਇਤਿਹਾਸ, ਨਿਰਮਾਣ ਪ੍ਰਕਿਰਿਆ ਅਤੇ ਭਾਰਤੀ ਰੇਲਵੇ ਵਿਚ ਆ ਰਹੀਆਂ ਆਧੁਨਿਕ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ। ਇਸ ਜਾਣਕਾਰੀ ਨੇ ਵਿਦਿਆਰਥੀਆਂ ਦੇ ਗਿਆਨ ਵਿਚ ਭਰਪੂਰ ਵਾਧਾ ਕੀਤਾ। ਇਸ ਵਿੱਦਿਅਕ ਦੌਰੇ ਦਾ ਪ੍ਰਬੰਧ ਰੁਪਿੰਦਰ ਸਿੰਘ ਐਸ.ਪੀ.ਸੀ. ਨੋਡਲ ਇੰਚਾਰਜ) ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਵਿਚੋਂ ਗੁਰਵਿੰਦਰ ਸਿੰਘ, ਦੀਪ ਅਮਰ, ਅਧਿਆਪਕਾ ਮੀਨਾਕਸ਼ੀ, ਈਸ਼ਾ ਗੋਇਲ ਅਤੇ ਸਾਕਸ਼ੀ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ। ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕੌਂਸਲਰ ਅਤੇ ਐਸ.ਪੀ.ਸੀ ਦੇ ਜ਼ਿਲ੍ਹਾ ਨੋਡਲ ਇੰਚਾਰਜ ਦੁਆਰਾ ਇਸ ਦੌਰੇ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਹੈਡਮਾਸਟਰ ਸਿੱਧੂ ਨੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਵਿਹਾਰਕ ਸਿੱਖਿਆ ਦੇਣ ਲਈ ਬਹੁਤ ਲਾਹੇਵੰਦ ਸਿੱਧ ਹੁੰਦੇ ਹਨ। ਵਿਦਿਆਰਥੀਆਂ ਨੇ ਵੀ ਇਸ ਦੌਰੇ ਨੂੰ ਲੈ ਕੇ ਭਾਰੀ ਉਤਸਾਹ ਦਿਖਾਇਆ ਅਤੇ ਉਨ੍ਹਾਂ ਲਈ ਇਹ ਵਿੱਦਿਅਕ ਦੌਰਾ ਯਾਦਗਾਰੀ ਹੋ ਨਿਬੜਿਆ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖ਼ੇਡਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ : ਚੇਅਰਮੈਨ ਗਗਨਦੀਪ ਧਾਲੀਵਾਲ ਅਗਲੀ ਖ਼ਬਰ ਦਰਸ਼ਨ ਲਾਲ ਗਰੋਵਰ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।