08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕਿਸਾਨਾਂ ਨੇ ਬਿਜਲੀ ਕੱਟਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਕੋਟਕਪੂਰਾ, 7 ਸਤੰਬਰ (ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਫ਼ਤਿਹ ਪੰਜਾਬ ਵਲੋਂ ਬਿਜਲੀ ਦੀ ਘੱਟ ਸਪਲਾਈ ਦੇਣ ਨੂੰ ਲੈ ਕੇ ਪਾਵਰ ਕਾਰਪੋਰੇਸਨ ਦੇ ਦਫ਼ਤਰ ਕੋਟਕਪੂਰਾ ਅੱਗੇ ਸੰਕੇਤਕ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕਾਮ ਵਲੋਂ ਖੇਤਾਂ ਨੂੰ ਬਿਜਲੀ ਸਪਲਾਈ ਅੱਠ ਘੰਟੇ ਦੇਣ ਦੀ ਬਿਜਾਏ ਸਿਰਫ਼ ਤਿੰਨ ਘੰਟੇ ਹੀ ਦਿੱਤੀ ਜਾ ਰਹੀ ਹੈ, ਜਿਸ ਵਿਚ 4 ਤੋਂ 5 ਵਾਰ ਕੱਟ ਲਗਾਏ ਜਾਂਦੇ ਹਨ।

ਅਜੀਤ ਡੈਸਕ 08-09-2026
ਕੋਟਕਪੂਰਾ, 7 ਸਤੰਬਰ (ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਫ਼ਤਿਹ ਪੰਜਾਬ ਵਲੋਂ ਬਿਜਲੀ ਦੀ ਘੱਟ ਸਪਲਾਈ ਦੇਣ ਨੂੰ ਲੈ ਕੇ ਪਾਵਰ ਕਾਰਪੋਰੇਸਨ ਦੇ ਦਫ਼ਤਰ ਕੋਟਕਪੂਰਾ ਅੱਗੇ ਸੰਕੇਤਕ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕਾਮ ਵਲੋਂ ਖੇਤਾਂ ਨੂੰ ਬਿਜਲੀ ਸਪਲਾਈ ਅੱਠ ਘੰਟੇ ਦੇਣ ਦੀ ਬਿਜਾਏ ਸਿਰਫ਼ ਤਿੰਨ ਘੰਟੇ ਹੀ ਦਿੱਤੀ ਜਾ ਰਹੀ ਹੈ, ਜਿਸ ਵਿਚ 4 ਤੋਂ 5 ਵਾਰ ਕੱਟ ਲਗਾਏ ਜਾਂਦੇ ਹਨ। ਝੋਨੇ ਦੀ ਫਸ਼ਲ ਪੱਕਣ ਲਈ ਤਿਆਰ ਹੈ ਜੋ ਕਿ ਪਾਣੀ ਬਿਨਾਂ ਬਰਬਾਦ ਹੋ ਰਹੀ। ਜੇਕਰ ਸਮੇਂ ’ਤੇ ਪਾਣੀ ਨਾ ਮਿਲਿਆ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸੰਕੇਤਕ ਧਰਨੇ ਤੋਂ ਬਾਅਦ ਜੇਕਰ ਸਪਲਾਈ ਨਾ ਸੁਧਾਰੀ ਗਈ ਤਾਂ ਜਥੇਬੰਦੀ ਵਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੂਬਾਈ ਪ੍ਰਧਾਨ ਅਮਨਦੀਪ ਸਿੰਘ ਢਿੱਲੋਂ, ਸੂਬਾਈ ਖ਼ਜ਼ਾਨਚੀ ਗੁਰਨਾਮ ਸਿੰਘ ਢਿੱਲੋਂ, ਬਲਦੇਵ ਸਿੰਘ ਬਰਾੜ ਸਰਪ੍ਰਸਤ, ਜਸਵੰਤ ਸਿੰਘ, ਲਖਮੀਰ ਸਿੰਘ ਬਰਾੜ, ਗੁਰਮੀਤ ਸਿੰਘ ਬਰਾੜ ਬਲਾਕ ਪ੍ਰਧਾਨ ਕੋਟਕਪੂਰਾ, ਕੁਲਦੀਪ ਸਿੰਘ ਬਰਾੜ ਬਲਾਕ ਪ੍ਰਧਾਨ ਜੈਤੋ, ਬਲਵੰਤ ਸਿੰਘ ਗੋਸ਼ਾ ਸੋਸਲ ਮੀਡੀਆ ਇੰਚਾਰਜ ਫ਼ਰੀਦਕੋਟ ਤੇ ਭਾਰੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ-ਚੇਅਰਮੈਨ ਧਾਲੀਵਾਲ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।