ਪਿੰਡ ਭੋਲੂਵਾਲਾ ਦੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ’ਚ ਹੋਏ ਸ਼ਾਮਿਲ
ਫ਼ਰੀਦਕੋਟ, 7 ਸਤੰਬਰ (ਜਸਵੰਤ ਸਿੰਘ ਪੁਰਬਾ)-ਪਿੰਡ ਭੋਲੂਵਾਲਾ ਵਿਖੇ ਦਲੇਰ ਸਿੰਘ ਡੋਡ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੀ ਅਗਵਾਈ ਹੇਠ ਮਨਪ੍ਰੀਤ ਸਿੰਘ ਭੋਲੂਵਾਲਾ ਅਤੇ ਅਮਰੀਕ ਸਿੰਘ ਭੋਲੂਵਾਲਾ ਦੀ ਪ੍ਰੇਰਨਾ ਸਦਕਾ ਵਿਸ਼ੇਸ਼ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਸ਼ਮੂਲੀਅਤ ਕੀਤੀ। ਪੰਚਾਇਤ ਮੈਂਬਰ ਗੋਵਿੰਦ ਸਿੰਘ, ਪੰਚਾਇਤ ਮੈਂਬਰ ਸੁਖਜਿੰਦਰ ਸਿੰਘ, ਪੰਚਾਇਤ ਮੈਂਬਰ ਗੁਰਪ੍ਰੀਤ ਕੌਰ ਪਤਨੀ ਤੀਰਥ ਸਿੰਘ, ਪੰਚਾਇਤ ਮੈਂਬਰ ਹਰਪ੍ਰੀਤ ਕੌਰ ਪਤਨੀ ਜਿਓਨ ਸਿੰਘ, ਪੰਚਾਇਤ ਮੈਂਬਰ ਕਿੰਦਰਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਸਾਥੀ ਪਾਰਟੀ ਨਾਲ ਜੁੜੇ।
ਫ਼ਰੀਦਕੋਟ, 7 ਸਤੰਬਰ (ਜਸਵੰਤ ਸਿੰਘ ਪੁਰਬਾ)-ਪਿੰਡ ਭੋਲੂਵਾਲਾ ਵਿਖੇ ਦਲੇਰ ਸਿੰਘ ਡੋਡ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੀ ਅਗਵਾਈ ਹੇਠ ਮਨਪ੍ਰੀਤ ਸਿੰਘ ਭੋਲੂਵਾਲਾ ਅਤੇ ਅਮਰੀਕ ਸਿੰਘ ਭੋਲੂਵਾਲਾ ਦੀ ਪ੍ਰੇਰਨਾ ਸਦਕਾ ਵਿਸ਼ੇਸ਼ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਸ਼ਮੂਲੀਅਤ ਕੀਤੀ। ਪੰਚਾਇਤ ਮੈਂਬਰ ਗੋਵਿੰਦ ਸਿੰਘ, ਪੰਚਾਇਤ ਮੈਂਬਰ ਸੁਖਜਿੰਦਰ ਸਿੰਘ, ਪੰਚਾਇਤ ਮੈਂਬਰ ਗੁਰਪ੍ਰੀਤ ਕੌਰ ਪਤਨੀ ਤੀਰਥ ਸਿੰਘ, ਪੰਚਾਇਤ ਮੈਂਬਰ ਹਰਪ੍ਰੀਤ ਕੌਰ ਪਤਨੀ ਜਿਓਨ ਸਿੰਘ, ਪੰਚਾਇਤ ਮੈਂਬਰ ਕਿੰਦਰਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਸਾਥੀ ਪਾਰਟੀ ਨਾਲ ਜੁੜੇ। ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਸਾਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਗਿਆ। ਮਨਪ੍ਰੀਤ ਸਿੰਘ ਭੋਲੂਵਾਲਾ ਨੇ ਕਿਹਾ ਕਿ ਪੰਜਾਬ ਅਤੇ ਪੰਥ ਦੀ ਗੱਲ ਕਰਨ ਵਾਲੀ ਸਿਆਸਤ ਨੂੰ ਪਿੰਡਾਂ ਅਤੇ ਆਮ ਲੋਕਾਂ ਵਲੋਂ ਲਗਾਤਾਰ ਮਿਲ ਰਿਹਾ ਸਮਰਥਨ ਇਕ ਨਵੀਂ ਉਮੀਦ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ, ਪੰਥਕ ਏਕਤਾ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਦਲੇਰ ਸਿੰਘ ਡੋਡ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮੁੱਖ ਮਕਸਦ ਪੰਜਾਬ ਦੇ ਹੱਕਾਂ, ਪੰਥਕ ਮਸਲਿਆਂ ਅਤੇ ਪੰਜਾਬ ਦੀਆਂ ਜਾਇਜ਼ ਮੰਗਾਂ ਦੀ ਮਜ਼ਬੂਤੀ ਨਾਲ ਪੈਰਵੀ ਕਰਨਾ ਹੈ। ਪਾਰਟੀ ਨਾਲ ਜੁੜ ਰਹੇ ਨਵੇਂ ਸਾਥੀਆਂ ਦਾ ਭਰੋਸਾ ਸਾਡੇ ਲਈ ਹੌਂਸਲੇ ਦੇ ਨਾਲ-ਨਾਲ ਇਕ ਵੱਡੀ ਜ਼ਿੰਮੇਵਾਰੀ ਵੀ ਹੈ। ਇਸ ਮੌਕੇ ਗੁਰਜੰਟ ਸਿੰਘ ਸਿਰਸੜੀ, ਜਗਦੇਵ ਸਿੰਘ ਫ਼ਰੀਦਕੋਟ, ਹਰਮੇਲ ਸਿੰਘ ਪੱਖੀ, ਗੁਰਜੰਟ ਸਿੰਘ ਪੱਖੀ, ਵਿਸ਼ਵਦੀਪ ਸਿੰਘ ਸ਼ਿਮਰੇ ਵਾਲਾ, ਸੁਖਮੰਦਰ ਸਿੰਘ ਸ਼ੇਖੂਪੁਰੀਆ, ਅੰਗਰੇਜ਼ ਸਿੰਘ ਆਦਿ ਆਗੂ ਹਾਜ਼ਰ ਸਨ।