30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨੇ ਸੀ. ਡੀ. ਪੀ. ਓ. ਤਰਸਿੱਕਾ ਦੇ ਦਫਤਰ ਸਾਹਮਣੇ ਪੁਤਲਾ ਫੂਕਿਆ

ਤਰਸਿੱਕਾ, 29 ਨਵੰਬਰ( ਅਤਰ ਸਿੰਘ ਤਰਸਿੱਕਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਲੰਮੇ ਅਰਸੇ ਤੋਂ ਹੱਕੀ ਮੰਗਾਂ ਨਾ ਮੰਨਣ ’ਤੇ ਵਿਰੋਧ ਵਿਚ ਅੱਜ ਸੀ. ਡੀ.

ਅਜੀਤ ਡੈਸਕ 30-11-2026
ਤਰਸਿੱਕਾ, 29 ਨਵੰਬਰ( ਅਤਰ ਸਿੰਘ ਤਰਸਿੱਕਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਲੰਮੇ ਅਰਸੇ ਤੋਂ ਹੱਕੀ ਮੰਗਾਂ ਨਾ ਮੰਨਣ ’ਤੇ ਵਿਰੋਧ ਵਿਚ ਅੱਜ ਸੀ. ਡੀ. ਪੀ. ਓ. ਤਰਸਿੱਕਾ ਦੇ ਦਫਤਰ ਸਾਹਮਣੇ ਦਲਜਿੰਦਰ ਕੌਰ ਉਦੋ ਨੰਗਲ ਜਨਰਲ ਸਕੱਤਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਦਲਜਿੰਦਰ ਕੌਰ ਦੋ ਨੰਗਲ ਨੇ ਦੱਸਿਆ ਕਿ ਅੱਜ ਤੱਕ ਅਕਾਲੀ ,ਕਾਂਗਰਸ ਤੇ ਆਮ ਆਦਮੀ ਆਮ ਆਦਮੀ ਪਾਰਟੀ ਦੀ ਕਿਸੇ ਵੀ ਸਰਕਾਰ ਨੇ ਸਾਡੀਆਂ ਹੱਕਾਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ । ਇਸ ਮੌਕੇ ਜੋਬਨਪ੍ਰੀਤ ਕੌਰ ਚੰਨਣਕੇ, ਰਣਧੀਰ ਕੌਰ, ਹਰਪ੍ਰੀਤ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਰਣਜੀਤ ਕੌਰ, ਜਸਬੀਰ ਕੌਰ, ਪਰਮਿੰਦਰ ਕੌਰ, ਸੀਮਾ ਰਾਣੀ, ਲਖਵਿੰਦਰ ਕੌਰ, ਪਰਵੀਨ ਕੌਰ ,ਪਰਮਜੀਤ ਕੌਰ ,ਬਲਵਿੰਦਰ ਕੌਰ ਭੋਲੀ ਤੇ ਕਵਲਜੀਤ ਕੌਰ ਆਦਿ ਆਂਗਣਵਾੜੀ ਵਰਕਰਾਂ ਹਾਜ਼ਰ ਸਨ।
ਪਿਛਲੀ ਖ਼ਬਰ ਬਾਬੂ ਕਬੀਰ ਦਾਸ ਨੇ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ’ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲੀਆਂ ਨੇ ਦੋ ਦਿਨਾ ਅਥਲੈਟਿਕਸ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।