28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

-ਮਾਮਲਾ ਅੰਮ੍ਰਿਤਸਰ ਹਵਾਈ ਅੱਡੇ ਦਾ- ਸਮੇਂ ਸਿਰ ਸੂਚਨਾ ਦੇਣ ਤੋਂ ਕਿਉਂ ਭੱਜਦੀਆਂ ਨੇ ਏਅਰਲਾਈਨਾਂ ?

ਰਾਜਾਸਾਂਸੀ, 28 ਨਵੰਬਰ (ਹਰਦੀਪ ਸਿੰਘ)-ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਉਡਾਣਾਂ ਦੀ ਦੇਰੀ ਜਾਂ ਰੱਦ ਹੋਣਾ ਜਿੰਨੀ ਵੱਡੀ ਮੁਸੀਬਤ ਹੈ, ਉਸ ਤੋਂ ਵੀ ਵੱਡੀ ਮੁਸੀਬਤ ਏਅਰਲਾਈਨਾਂ ਵਲੋਂ ਸਮੇਂ ਸਿਰ ਸਹੀ ਜਾਣਕਾਰੀ ਨਾ ਦੇਣਾ ਬਣਦੀ ਜਾ ਰਹੀ ਹੈ। ਟਿਕਟਾਂ ਦੀ ਬੁਕਿੰਗ ਸਮੇਂ ਯਾਤਰੀਆਂ ਤੋਂ ਪੂਰਾ ਕਿਰਾਇਆ ਵਸੂਲਣ ਵਾਲੀਆਂ ਏਅਰਲਾਈਨਾਂ ਜਦੋਂ ਸੇਵਾਵਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਯਾਤਰੀਆਂ ਨੂੰ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਤੋਂ ਪਿੱਛੇ ਕਿਉਂ ਹਟ ਜਾਂਦੀਆਂ ਹਨ, ਇਹ ਸਵਾਲ ਹੁਣ ਹਵਾਈ ਯਾਤਰੀਆਂ ਵਲੋਂ ਉਠਾਇਆ ਜਾ ਰਿਹਾ ਹੈ।

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ। ਤਸਵੀਰ : ਹਰਦੀਪ ਸਿੰਘ ਖੀਵਾ 29-11-2026
ਰਾਜਾਸਾਂਸੀ, 28 ਨਵੰਬਰ (ਹਰਦੀਪ ਸਿੰਘ)-ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਉਡਾਣਾਂ ਦੀ ਦੇਰੀ ਜਾਂ ਰੱਦ ਹੋਣਾ ਜਿੰਨੀ ਵੱਡੀ ਮੁਸੀਬਤ ਹੈ, ਉਸ ਤੋਂ ਵੀ ਵੱਡੀ ਮੁਸੀਬਤ ਏਅਰਲਾਈਨਾਂ ਵਲੋਂ ਸਮੇਂ ਸਿਰ ਸਹੀ ਜਾਣਕਾਰੀ ਨਾ ਦੇਣਾ ਬਣਦੀ ਜਾ ਰਹੀ ਹੈ। ਟਿਕਟਾਂ ਦੀ ਬੁਕਿੰਗ ਸਮੇਂ ਯਾਤਰੀਆਂ ਤੋਂ ਪੂਰਾ ਕਿਰਾਇਆ ਵਸੂਲਣ ਵਾਲੀਆਂ ਏਅਰਲਾਈਨਾਂ ਜਦੋਂ ਸੇਵਾਵਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਯਾਤਰੀਆਂ ਨੂੰ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਤੋਂ ਪਿੱਛੇ ਕਿਉਂ ਹਟ ਜਾਂਦੀਆਂ ਹਨ, ਇਹ ਸਵਾਲ ਹੁਣ ਹਵਾਈ ਯਾਤਰੀਆਂ ਵਲੋਂ ਉਠਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਪਾਈਸਜੈੱਟ ਏਅਰਲਾਈਨ ਨਾਲ ਜੁੜੇ ਮਾਮਲੇ ਨੇ ਇਸ ਸਮੱਸਿਆ ਨੂੰ ਮੁੜ ਚਰਚਾ ਵਿਚ ਲਿਆ ਦਿੱਤਾ ਹੈ। ਯਾਤਰੀਆਂ ਨੂੰ ਉਡਾਣ ਦੀ ਅਸਲ ਸਥਿਤੀ ਬਾਰੇ ਸਮੇਂ ਸਿਰ ਸਪੱਸ਼ਟ ਜਾਣਕਾਰੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਉਡੀਕ ਕਰਨ ਉਪਰੰਤ ਖੱਜਲ ਖੁਆਰ ਹੋ ਕੇ ਘਰਾਂ ਨੂੰ ਵਾਪਸ ਪਰਤਣਾ ਪਿਆ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਨਾਲ-ਨਾਲ ਸਮੇਂ ਦਾ ਵੀ ਨੁਕਸਾਨ ਝੱਲਣਾ ਪਿਆ। ਸਵਾਲ ਇਹ ਹੈ ਕਿ ਜੇਕਰ ਉਡਾਣ ਵਿਚ ਦੇਰੀ ਹੋਣੀ ਹੈ ਜਾਂ ਉਡਾਣ ਰੱਦ ਹੋਣ ਦੀ ਸੰਭਾਵਨਾ ਹੈ ਤਾਂ ਏਅਰਲਾਈਨ ਵਲੋਂ ਯਾਤਰੀਆਂ ਨੂੰ ਪਹਿਲਾਂ ਹੀ ਸੂਚਿਤ ਕਿਉਂ ਨਹੀਂ ਕੀਤਾ ਜਾਂਦਾ, ਕੀ ਯਾਤਰੀਆਂ ਦੀ ਸਹੂਲਤ ਅਤੇ ਉਨ੍ਹਾਂ ਦੇ ਕੀਮਤੀ ਸਮੇਂ ਦੀ ਕੋਈ ਅਹਿਮੀਅਤ ਨਹੀਂ, ਕੀ ਏਅਰਲਾਈਨਾਂ ਦੀ ਜ਼ਿੰਮੇਵਾਰੀ ਸਿਰਫ਼ ਟਿਕਟ ਵੇਚਣ ਅਤੇ ਕਿਰਾਇਆ ਵਸੂਲਣ ਤੱਕ ਹੀ ਸੀਮਤ ਰਹਿ ਗਈ ਹੈ। ਹਵਾਈ ਅੱਡੇ ਤੇ ਯਾਤਰੀਆਂ ਦਾ ਕਹਿਣਾ ਹੈ ਕਿ ਜੇਕਰ ਏਅਰਲਾਈਨਾਂ ਵੱਲੋਂ ਮੋਬਾਈਲ ਸੰਦੇਸ਼, ਫੋਨ ਕਾਲ ਜਾਂ ਹੋਰ ਸੰਚਾਰ ਸਾਧਨਾਂ ਰਾਹੀਂ ਸਹੀ ਜਾਣਕਾਰੀ ਸਮੇਂ ਸਿਰ ਦੇ ਦਿੱਤੀ ਜਾਵੇ ਤਾਂ ਉਹ ਬੇਲੋੜੀ ਖੱਜਲ-ਖੁਆਰੀ ਤੋਂ ਬਚ ਸਕਦੇ ਹਨ। ਖ਼ਾਸ ਕਰਕੇ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਫਲਾਈਟ ਵਿਚ ਦੇਰੀ ਕਾਰਨ ਅਗਲੀਆਂ ਕਨੈਕਟਿੰਗ (ਜੁੜੀਆਂ) ਉਡਾਣਾਂ, ਹੋਟਲ ਬੁਕਿੰਗਾਂ ਅਤੇ ਹੋਰ ਜ਼ਰੂਰੀ ਪ੍ਰਬੰਧ ਵੀ ਪ੍ਰਭਾਵਿਤ ਹੋ ਸਕਦੇ ਹਨ। ਯਾਤਰੀਆਂ ਨੇ ਸਬੰਧਤ ਹਵਾਬਾਜ਼ੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਲਾਪਰਵਾਹੀਆਂ ਲਈ ਏਅਰਲਾਈਨਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਉਡਾਣਾਂ ਦੀ ਦੇਰੀ, ਰੱਦ ਹੋਣ ਜਾਂ ਸਮਾਂ ਬਦਲਣ ਦੀ ਸੂਰਤ ਵਿਚ ਯਾਤਰੀਆਂ ਨੂੰ ਲਾਜ਼ਮੀ ਤੌਰ ’ਤੇ ਸਮੇਂ ਸਿਰ ਸੂਚਨਾ ਦਿੱਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਯਾਤਰੀਆਂ ਦੀ ਇਸ ਪ੍ਰੇਸ਼ਾਨੀ ਵੱਲ ਸਬੰਧਤ ਅਧਿਕਾਰੀ ਧਿਆਨ ਦਿੰਦੇ ਹਨ ਜਾਂ ਫਿਰ ਹਵਾਈ ਸਫ਼ਰ ਕਰਨ ਵਾਲੇ ਲੋਕ ਇਸੇ ਤਰ੍ਹਾਂ ਏਅਰਲਾਈਨਾਂ ਦੀ ਮਨਮਰਜ਼ੀ ਦਾ ਸ਼ਿਕਾਰ ਹੁੰਦੇ ਰਹਿਣਗੇ।
ਪਿਛਲੀ ਖ਼ਬਰ ‘ਆਪ’ ਪਾਰਟੀ ਛੱਡ ਕੇ ਆਏ ਆਗੂਆਂ ਤੇ ਵਰਕਰਾਂ ਨੂੰ ਮਜੀਠੀਆ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਅਗਲੀ ਖ਼ਬਰ ਸ਼ਹਿਰ ’ਚ ਪੁਲਿਸ ਵਲੋਂ ਰਾਤ ਦੀ ਨਾਕਾਬੰਦੀ ਤੇ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।