ਅੰਤਿਮ ਸੰਸਕਾਰ ਮੌਕੇ ਸੰਗਤ ਵਲੋਂ ਦਿਖਾਇਆ ਸੰਜਮ ਸ਼ਲਾਘਾਯੋਗ : ਟੀਮ ਭਾਈ ਪਪਲਪ੍ਰੀਤ ਸਿੰਘ ਖ਼ਾਲਸਾ
ਮਜੀਠਾ, 22 ਨਵੰਬਰ (ਜਗਤਾਰ ਸਿੰਘ ਸਹਿਮੀ)-ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸੰਸਕਾਰ ਮੌਕੇ ਪਿੰਡ ਜੱਲੂਪੁਰ ਖੇੜਾ ਵਿਖੇ ਪਹੁੰਚੀ ਸੰਗਤ ਦਾ ਮਜੀਠਾ ਹਲਕੇ ਦੇ ਐਲਾਨੇ ਗਏ ਉਮੀਦਵਾਰ ਭਾਈ ਪਪਲਪ੍ਰੀਤ ਸਿੰਘ ਖਾਲਸਾ ਦੀ ਟੀਮ ਵਲੋਂ ਧੰਨਵਾਦ ਕੀਤਾ ਗਿਆ। ਹਲਕਾ ਮਜੀਠਾ ਦੇ ਨਵ ਨਿਯੁਕਤ ਮੀਡੀਆ ਇੰਚਾਰਜ ਹਰਮੀਤ ਸਿੰਘ ਭੰਗਾਲੀ ਦੱਸਿਆ ਕਿ ਟੀਮ ਭਾਈ ਪਪਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਸੰਗਤ ਵਲੋਂ ਦਿਖਾਇਆ ਗਿਆ ਸੰਜਮ, ਅਨੁਸ਼ਾਸਨ, ਸਹਿਯੋਗ ਅਤੇ ਸ਼ਾਂਤਮਈ ਵਿਵਹਾਰ ਬੇਹੱਦ ਸ਼ਲਾਘਾਯੋਗ ਰਿਹਾ।
ਅਜੀਤ ਡੈਸਕ
23-11-2026