07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦੀਵਾਲੀ ’ਤੇ ਬੱਚਿਆਂ ਦੀਆਂ ਅੱਖਾਂ ਦੀ ਸੁਰੱਖਿਆ ਸੰਬੰਧੀ ਅਹਿਤਿਆਦ ਵਰਤੀ ਜਾਵੇ : ਡਾ: ਸ਼ਕੀਨ ਸਿੰਘ

ਅੰਮ੍ਰਿਤਸਰ, 6 ਨਵੰਬਰ (ਰੇਸ਼ਮ ਸਿੰਘ)-ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਕਾਰਨ ਹੋਣ ਵਾਲੀਆਂ ਅੱਖਾਂ ਦੀਆਂ ਸੱਟਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਸਥਾਨਕ ਕਚਿਹਰੀ ਚੌਂਕ ਗਰੀਨ ਐਵੀਨਿਊ ਵਿਖੇ ਸਥਿਤ ਡਾ: ਸ਼ਕੀਨ ਅੱਖਾਂ ਦੇ ਹਸਪਤਾਲ ਵਲੋਂ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਦੀਵਾਲੀ ਮੌਕੇ ਸੁਰੱਖਿਅਤ ਅੱਖਾਂ, ਸੁਰੱਖਿਅਤ ਦੀਵਾਲੀ ਮਨਾਉਣੀ ਚਾਹੀਦੀ ਹੈ। ਇਸ ਤੋਂ ਜਾਗਰੂਕ ਕਰਨ ਲਈ ਅੱਖਾਂ ਦੇ ਵਿਸ਼ਵ ਪ੍ਰਸਿੱਧ ਮਾਹਿਰ ਡਾ: ਸ਼ਕੀਨ ਸਿੰਘ ਨੇ ਕਿਹਾ ਕਿ ਦੀਵਾਲੀ ’ਤੇ ਬੱਚਿਆਂ ਦੀਆਂ ਅੱਖਾਂ ਦੀ ਸੁਰੱਖਿਆ ਸੰਬੰਧੀ ਵਿਸ਼ੇਸ਼ ਅਹਿਤਿਆਦ ਵਰਤੀ ਜਾਵੇ ਕਿਉਂਕਿ ਪਟਾਕਿਆਂ ਕਾਰਨ ਅੱਖਾਂ ਨੂੰ ਲੱਗਣ ਵਾਲੀਆਂ ਸੱਟਾਂ ਬਹੁਤ ਗੰਭੀਰ ਹੋ ਸਕਦੀਆਂ ਹਨ ਅਤੇ ਇਸ ਨਾਲ ਸਥਾਈ ਅੰਨ੍ਹਾਪਣ ਵੀ ਹੋ ਸਕਦਾ ਹੈ।

ਡਾ: ਸ਼ਕੀਨ ਸਿੰਘ 07-11-2026
ਅੰਮ੍ਰਿਤਸਰ, 6 ਨਵੰਬਰ (ਰੇਸ਼ਮ ਸਿੰਘ)-ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਕਾਰਨ ਹੋਣ ਵਾਲੀਆਂ ਅੱਖਾਂ ਦੀਆਂ ਸੱਟਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਸਥਾਨਕ ਕਚਿਹਰੀ ਚੌਂਕ ਗਰੀਨ ਐਵੀਨਿਊ ਵਿਖੇ ਸਥਿਤ ਡਾ: ਸ਼ਕੀਨ ਅੱਖਾਂ ਦੇ ਹਸਪਤਾਲ ਵਲੋਂ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਦੀਵਾਲੀ ਮੌਕੇ ਸੁਰੱਖਿਅਤ ਅੱਖਾਂ, ਸੁਰੱਖਿਅਤ ਦੀਵਾਲੀ ਮਨਾਉਣੀ ਚਾਹੀਦੀ ਹੈ। ਇਸ ਤੋਂ ਜਾਗਰੂਕ ਕਰਨ ਲਈ ਅੱਖਾਂ ਦੇ ਵਿਸ਼ਵ ਪ੍ਰਸਿੱਧ ਮਾਹਿਰ ਡਾ: ਸ਼ਕੀਨ ਸਿੰਘ ਨੇ ਕਿਹਾ ਕਿ ਦੀਵਾਲੀ ’ਤੇ ਬੱਚਿਆਂ ਦੀਆਂ ਅੱਖਾਂ ਦੀ ਸੁਰੱਖਿਆ ਸੰਬੰਧੀ ਵਿਸ਼ੇਸ਼ ਅਹਿਤਿਆਦ ਵਰਤੀ ਜਾਵੇ ਕਿਉਂਕਿ ਪਟਾਕਿਆਂ ਕਾਰਨ ਅੱਖਾਂ ਨੂੰ ਲੱਗਣ ਵਾਲੀਆਂ ਸੱਟਾਂ ਬਹੁਤ ਗੰਭੀਰ ਹੋ ਸਕਦੀਆਂ ਹਨ ਅਤੇ ਇਸ ਨਾਲ ਸਥਾਈ ਅੰਨ੍ਹਾਪਣ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਖ ਦੇ ਅੰਦਰੂਨੀ ਹਿੱਸਿਆਂ ਨੂੰ ਨੁਕਸਾਨ ਪਹੁੰਚਣ, ਕੌਰਨੀਆ ਫਟਣ, ਪਲਕਾਂ ’ਤੇ ਸੱਟ ਲੱਗਣ, ਆਇਰਿਸ ਅਤੇ ਲੈਂਸ ਨੂੰ ਨੁਕਸਾਨ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕਈ ਮਾਮਲਿਆਂ ਵਿਚ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ। ਡਾ. ਸ਼ਕੀਨ ਸਿੰਘ ਨੇ ਦੱਸਿਆ ਕਿ ਇਸ ਲਈ ਰਵਾਇਤੀ ਬੰਬਾਂ, ਹਵਾਈਆਂ ਤੇ ਅਨਾਰ ਆਦਿ ਚਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਹਮੇਸ਼ਾ ਵੱਡਿਆਂ ਦੀ ਮੌਜੂਦਗੀ ’ਚ ਪਟਾਕੇ ਚਲਾਉਣੇ ਚਾਹੀਦੇ ਹਨ ਨੇੜੇ ਪਾਣੀ ਵਾਲੀ ਬਾਲਟੀ ਵੀ ਰੱਖਣੀ ਚਾਹੀਦੀ ਹੈ। ਅਤੇ ਇਸ ਲਈ ਸੂਤੀ ਕਪੜੇ ਨਹੀਂ ਪਹਿਨਣੇ ਚਾਹੀਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਦਾਲਤ ’ਚ ਵੀ ਪਟੀਸ਼ਨ ਪਾਈ ਹੋਈ ਹੈ ਕਿ ਧਮਾਕੇਦਾਰ ਤੇ ਖਤਰਨਾਕ ਪਟਾਕੇ ਨਾਂ ਬਣਾਏ ਜਾਣ। ਇਸੇ ਤਰ੍ਹਾਂ ਜੇਕਰ ਕੋਈ ਪਟਾਕਾ ਨਹੀਂ ਚਲਦਾ ਤਾਂ ਉਸਨੂੰ ਬਿਲਕੁਲ ਹੱਥ ਨਹੀਂ ਲਗਾਉਣਾ ਚਾਹੀਦਾ । ਪਟਾਕਿਆਂ ਦੇ ਖਤਰਨਾਕ ਧੂੰਏ ਤੇ ਰਸਾਇਣ ਤੋਂ ਵੀ ਬਚਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਮੌਕੇ ਬੱਚਿਆਂ ਨੂੰ ਇਕੱਲੇ ਪਟਾਕੇ ਨਾ ਚਲਾਉਣ ਦੇਣ ਅਤੇ ਪਟਾਕੇ ਚਲਾਉਂਦੇ ਸਮੇਂ ਸੁਰੱਖਿਅਤ ਦੂਰੀ ਬਣਾਈ ਰੱਖਣ। ਬੱਚਿਆਂ ਨੂੰ ਹੱਥ ਵਿਚ ਪਟਾਕੇ ਫੜ ਕੇ ਚਲਾਉਣ ਤੋਂ ਰੋਕਿਆ ਜਾਵੇ। ਇਸ ਤਰ੍ਹਾਂ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਅੱਖਾਂ ਦੀਆਂ ਗੰਭੀਰ ਸੱਟਾਂ ਤੋਂ ਬਚਿਆ ਜਾ ਸਕਦਾ ਹੈ।
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਅੰਮ੍ਰਿਤਸਰ ’ਚ ਕਰਵਾਈ ਮੈਰਾਥਨ ਨੂੰ ਕੈਬਨਿਟ ਮੰਤਰੀ ਈ.ਟੀ.ਓ. ਨੇ ਹਰੀ ਝੰਡੀ ਦੇ ਕੇ ਕੀ... ਅਗਲੀ ਖ਼ਬਰ ਬੁੱਢਾ ਦਲ ਵਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਹੋਣ ਵਾਲੇ ਗੁਰਮਤਿ ਸਮਾਗਮਾਂ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।