06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬੱਚਿਆਂ ਵਿਚ ਖੇਡਾਂ ਪ੍ਰਤੀ ਜਾਗਰੂਤੀ ਪੈਦਾ ਕਰਨੀ ਬਹੁਤ ਜਰੂਰੀ : ਸਰਪੰਚ ਬਲਵਿੰਦਰ ਕੌਰ

ਟਾਹਲੀ ਸਾਹਿਬ, 5 ਨਵੰਬਰ (ਵਿਨੋਦ ਭੀਲੋਵਾਲ)-ਸੱਤਿਆ ਭਾਰਤੀ ਉਦੋਕੇ ਵਿਖੇ ਸਕੂਲ ਪੱਧਰੀ ਛੋਟੇ-ਛੋਟੇ ਬੱਚਿਆਂ ਦਾ ਖੇਡ ਮੇਲਾ ਕਰਵਾਇਆ ਗਿਆ, ਜਿਸ ਖੇਡ ਸਮਰੋਹ ਵਿਚ ਸਰਪੰਚ ਬਲਵਿੰਦਰ ਕੌਰ ਅਤੇ ਹੋਰ ਹੋਰ ਆਗੂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਖੇਡ ਮੇਲੇ ਵਿਚ ਸਕੂਲ ਦੇ ਵਿਦਿਆਰਥੀਆਂ ਵਿਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿਚ ਦੌੜ, ਲੰਬੀ ਛਾਲ, ਖੋ-ਖੋ, ਕਬੱਡੀ ਆਦਿ ਖੇਡਾਂ ਕਰਵਾਈਆਂ ਗਈਆਂ।

ਅਜੀਤ ਡੈਸਕ 06-11-2026
ਟਾਹਲੀ ਸਾਹਿਬ, 5 ਨਵੰਬਰ (ਵਿਨੋਦ ਭੀਲੋਵਾਲ)-ਸੱਤਿਆ ਭਾਰਤੀ ਉਦੋਕੇ ਵਿਖੇ ਸਕੂਲ ਪੱਧਰੀ ਛੋਟੇ-ਛੋਟੇ ਬੱਚਿਆਂ ਦਾ ਖੇਡ ਮੇਲਾ ਕਰਵਾਇਆ ਗਿਆ, ਜਿਸ ਖੇਡ ਸਮਰੋਹ ਵਿਚ ਸਰਪੰਚ ਬਲਵਿੰਦਰ ਕੌਰ ਅਤੇ ਹੋਰ ਹੋਰ ਆਗੂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਖੇਡ ਮੇਲੇ ਵਿਚ ਸਕੂਲ ਦੇ ਵਿਦਿਆਰਥੀਆਂ ਵਿਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿਚ ਦੌੜ, ਲੰਬੀ ਛਾਲ, ਖੋ-ਖੋ, ਕਬੱਡੀ ਆਦਿ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਸਰਪੰਚ ਬਲਵਿੰਦਰ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿਚ ਬੱਚਿਆਂ ਵਿਚ ਖੇਡ ਪ੍ਰਤੀ ਜਾਗਰਤੀ ਪੈਦਾ ਕਰਨੀ ਬਹੁਤ ਜਰੂਰੀ ਹੋ ਗਈ ਹੈ। ਕਿਉਂਕਿ ਜਿਵੇਂ ਅੱਜ ਨਸ਼ੇ ਦੇ ਰੁਝਾਨ ਵਿਚ ਨੌਜਵਾਨ ਪੀੜੀ ਗੁਲਤਾਨ ਹੁੰਦੀ ਜਾ ਰਹੀ ਹੈ ਉਸ ਨੂੰ ਰੋਕਣ ਲਈ ਛੋਟੇ ਛੋਟੇ ਬੱਚਿਆਂ ਵਿਚ ਖੇਡਾਂ ਦਾ ਰੁਝਾਨ ਮਾਪੇ ਜਾਂ ਫਿਰ ਸਕੂਲ ਦੇ ਟੀਚਰ ਹੀ ਕਰ ਸਕਦੇ ਹਨ।ਅਖੀਰ ਵਿਚ ਪਹਿਲਾ,ਦੂਜੇ ਅਤੇ ਹੋਰ ਸਥਾਨਾਂ ਤੇ ਆਉਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪੀਕਾ ਗੁਰਜੀਤ ਕੌਰ, ਸੁਸ਼ਮਾ ਰਾਣੀ, ਕੁਲਦੀਪ ਕੌਰ, ਨਬਜੋਤ ਕੌਰ, ਸਹਿਜਪ੍ਰੀਤ ਕੌਰ, ਰੋਬਨਜੀਤ ਕੌਰ ਤੇ ਸੰਦੀਪ ਕੌਰ ਸਮੇਤ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪਿੰਡ ਮਾਲੋਵਾਲ ਵਿਖੇ ‘ਮੇਰਾ ਘਰ ਮੇਰੇ ਨਾਮ’ ਤਹਿਤ 213 ਪਰਿਵਾਰਾਂ ਨੂੰ ਮਾਲਕ... ਅਗਲੀ ਖ਼ਬਰ ਕੋਟਲੀ ਸੱਕਾ ਦੇ ਕਈਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।