ਅਰਜਨ ਮਾਂਗਾ ਵਿਖੇ ਲਾਈਫ ਕੇਅਰ ਫਾਊਂਡੇਸ਼ਨ ਵਲੋਂ ਚੈਰੀਟੇਬਲ ਲੈਬੋਰਟਰੀ ਦਾ ਮੁਫ਼ਤ ਜਾਂਚ ਕੈਂਪ 9 ਨੂੰ
ਚੌਂਕ ਮਹਿਤਾ, 5 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਗੁਰਦੁਆਰਾ ਬਾਬਾ ਮਰਹਾਣਾ ਸਾਹਿਬ ਜੀ ਅਰਜਨ ਮਾਂਗਾ ਵਿਖੇ ‘‘ਮਿਸ਼ਨ ਸਿਹਤਮੰਦ ਪੰਜਾਬ’’ ਲਾਈਫ ਕੇਅਰ ਫਾਊਂਡੇਸ਼ਨ ਵਲੋਂ 9 ਨਵੰਬਰ ਦਿਨ ਸੋਮਵਾਰ ਨੂੰ ਚੈਰੀਟੇਬਲ ਲੈਬੋਰਟਰੀ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਲਾਈਫ ਕੇਅਰ ਫਾਊਂਡੇਸ਼ਨ ਦੇ ਯੂਨਿਟ ਮੈਨੇਜਰ ਪਰਮਜੀਤ ਸਿੰਘ ਰੱਖੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਈਫ ਕੇਅਰ ਫਾਊਂਡੇਸ਼ਨ ਵਲੋਂ ਫ਼੍ਰੀ ਜਾਂਚ ਕੈਂਪ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਲਗਾਇਆ ਜਾਵੇਗਾ ।
ਅਜੀਤ ਡੈਸਕ
06-11-2026