ਅਸਥਾਈ ਤੌਰ ’ਤੇ ਲਗਾਈਆਂ ਦੁਕਾਨਾਂ ਵਾਲਿਆਂ ਨੂੰ ਨਿਗਮ ਦੇ ਅਸਟੇਟ ਵਿਭਾਗ ਵਲੋਂ ਆਵਾਜਾਈ ਸੁਚਾਰੂ ਰੱਖਣ ਲਈ ਕੀਤਾ ਜਾਗਰੂਕ * ਪੱਕੇ ਤੌਰ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਦਾ ਸਾਮਾਨ ਕੀਤਾ ਜਬਤ
ਅੰਮ੍ਰਿਤਸਰ, 4 ਨਵੰਬਰ (ਹਰਮਿੰਦਰ ਸਿੰਘ)-ਤਿਉਹਾਰਾਂ ਦੇ ਕਾਰਨ ਸ਼ਹਿਰ ਵਿਚ ਸੜਕ ਦੀ ਜਗ੍ਹਾ ’ਤੇ ਆਪਣੀਆਂ ਦੁਕਾਨਾਂ ਸਜਾਉਣ ਵਾਲੇ ਦੁਕਾਨਦਾਰਾਂ ਨੂੰ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਆਵਾਜਾਈ ਸਚਾਰੂ ਬਣਾਉਣ ਲਈ ਸੜਕ ਦੀ ਜਗ੍ਹਾ ’ਤੇ ਰੁਕਾਵਟਾਂ ਪੈਦਾ ਨਾ ਕਰਨ ਲਈ ਜਾਗਰੂਕ ਕਰਨ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਸੜਕਾਂ ’ਤੇ ਨਿਕਲੀ। ਇਸ ਤੋਂ ਇਲਾਵਾ ਇਸ ਵਿਭਾਗ ਦੀ ਟੀਮ ਵਲੋਂ ਕੁਝ ਦੁਕਾਨਦਾਰਾਂ ਵਲੋਂ ਪੱਕੇ ਤੌਰ ’ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਸਾਮਾਨ ਜਬਤ ਕੀਤਾ ਗਿਆ।
ਅਜੀਤ ਡੈਸਕ
05-11-2026