04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਹਲਕਾ ਮਜੀਠਾ ਵਿਚੋਂ ਸੰਗਰੂਰ ਰੈਲੀ ਲਈ ਜਾਵੇਗਾ ਵੱਡਾ ਕਾਫ਼ਲਾ-ਸੱਚਰ

ਚਵਿੰਡਾ ਦੇਵੀ, 3 ਨਵੰਬਰ (ਸਤਪਾਲ ਸਿੰਘ ਢੱਡੇ)-4 ਨਵੰਬਰ ਨੂੰ ਸੰਗਰੂਰ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਜਾ ਰਹੀ ਕਾਂਗਰਸ ਦੀ ਇਨਸਾਫ਼ ਰੈਲੀ ਵਿਚ ਹਲਕਾ ਮਜੀਠਾ ਤੋਂ ਵੱਡਾ ਕਾਫ਼ਲਾ ਸ਼ਮੂਲੀਅਤ ਕਰੇਗਾ। ਇਸ ਸਬੰਧੀ ਹਲਕਾ ਇੰਚਾਰਜ ਸ੍ਰ.

ਅਜੀਤ ਡੈਸਕ 04-11-2026
ਚਵਿੰਡਾ ਦੇਵੀ, 3 ਨਵੰਬਰ (ਸਤਪਾਲ ਸਿੰਘ ਢੱਡੇ)-4 ਨਵੰਬਰ ਨੂੰ ਸੰਗਰੂਰ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਜਾ ਰਹੀ ਕਾਂਗਰਸ ਦੀ ਇਨਸਾਫ਼ ਰੈਲੀ ਵਿਚ ਹਲਕਾ ਮਜੀਠਾ ਤੋਂ ਵੱਡਾ ਕਾਫ਼ਲਾ ਸ਼ਮੂਲੀਅਤ ਕਰੇਗਾ। ਇਸ ਸਬੰਧੀ ਹਲਕਾ ਇੰਚਾਰਜ ਸ੍ਰ. ਭਗਵੰਤ ਪਾਲ ਸਿੰਘ ਸੱਚਰ ਵਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਰੈਲੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਸ੍ਰ. ਸੱਚਰ ਵਲੋਂ ਜ਼ੋਨ ਇੰਚਾਰਜਾਂ ਅਤੇ ਬਲਾਕ ਪ੍ਰਧਾਨਾਂ ਰਾਹੀਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਰੈਲੀ ਸਬੰਧੀ ਸਟਿੱਕਰ ਭੇਜੇ ਗਏ ਹਨ। ਉਨ੍ਹਾਂ ਹਦਾਇਤ ਕੀਤੀ ਹੈ ਕਿ ਰੈਲੀ ਵਿਚ ਜਾਣ ਵਾਲੀਆਂ ਗੱਡੀਆਂ ਉੱਪਰ ਇਹ ਸਟਿੱਕਰ ਲਗਾਏ ਜਾਣ, ਤਾਂ ਜੋ ਮਜੀਠਾ ਹਲਕੇ ਤੋਂ ਜਾਣ ਵਾਲੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਸ਼ਮੂਲੀਅਤ ਨੂੰ ਸੁਚੱਜੇ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਸਾਬਕਾ ਚੇਅਰਮੈਨ ਸ੍ਰ. ਗੁਰਮੀਤ ਸਿੰਘ ਭੀਲੋਵਾਲ, ਬਲਾਕ ਕਾਂਗਰਸ ਪ੍ਰਧਾਨ ਸ੍ਰ. ਨਵਤੇਜਪਾਲ ਸਿੰਘ ਸੋਹੀਆਂ ਕਲਾਂ, ਮਜੀਠਾ ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰ. ਨਵਦੀਪ ਸਿੰਘ ਸੋਨਾ,ਸ੍ਰ. ਪਰਮਜੀਤ ਸਿੰਘ ਭੇਏਵਾਲ , ਸ੍ਰ. ਪਰਗਟ ਸਿੰਘ ਚੰਨਣਕੇ, ਸਰਬਜੀਤ ਸਿੰਘ ਚੋਗਾਵਾਂ ਅਤੇ ਸ੍ਰ. ਸੁਲੱਖਣ ਸਿੰਘ ਕੱਥੂਨੰਗਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਪਿਛਲੀ ਖ਼ਬਰ ਪਿੰਡ ਤਰਸਿੱਕਾ ’ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਕ ਡੋਗਰਾਂ ਵਿਖੇ ਕਰਵਾਏ ਸਮਾਗਮ ਵਿਚ ਜੋਧ ਸਿੰਘ ਸਮਰਾ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।