02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਰਪੰਚ ਗੌਤਮ ਮਹਿਤਾ ਨੇ 300 ਲੋੜਵੰਦ ਪਰਿਵਾਰਾਂ ਨੂੰ ਵੰਡੇ ਕੰਬਲ

ਚੋਗਾਵਾਂ, 1 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੀਲੋਵਾਲ ਪੱਕਾ ਵਿਖੇ ਆਮ ਆਦਮੀ ਪਾਰਟੀ ਦੇ ਅਗਾਂਹਵਧੂ ਸਰਪੰਚ ਗੌਤਮ ਮਹਿਤਾ ਵਲੋਂ ਸਮਾਜ ਸੇਵੀ ਭਾਵਨਾ ਤਹਿਤ ਇਕ ਵਿਸ਼ੇਸ਼ ਲੋਕ ਹਿਤੈਸ਼ੀ ਸਮਾਗਮ ਉਲੀਕਿਆ ਗਿਆ। ਇਸ ਨੇਕ ਕਾਰਜ ਦੌਰਾਨ ਸਰਪੰਚ ਗੌਤਮ ਮਹਿਤਾ ਅਤੇ ਕੰਤੀ ਸ਼ਾਹ ਮਹਿਤਾ ਵਲੋਂ ਸਰਦੀ ਦੇ ਆਗਮਨ ਨੂੰ ਮੁੱਖ ਰੱਖਦਿਆਂ ਪਿੰਡ ਦੇ ਕਰੀਬ 300 ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਭੇਟ ਕੀਤੇ ਗਏ।

ਅਜੀਤ ਡੈਸਕ 02-11-2026
ਚੋਗਾਵਾਂ, 1 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੀਲੋਵਾਲ ਪੱਕਾ ਵਿਖੇ ਆਮ ਆਦਮੀ ਪਾਰਟੀ ਦੇ ਅਗਾਂਹਵਧੂ ਸਰਪੰਚ ਗੌਤਮ ਮਹਿਤਾ ਵਲੋਂ ਸਮਾਜ ਸੇਵੀ ਭਾਵਨਾ ਤਹਿਤ ਇਕ ਵਿਸ਼ੇਸ਼ ਲੋਕ ਹਿਤੈਸ਼ੀ ਸਮਾਗਮ ਉਲੀਕਿਆ ਗਿਆ। ਇਸ ਨੇਕ ਕਾਰਜ ਦੌਰਾਨ ਸਰਪੰਚ ਗੌਤਮ ਮਹਿਤਾ ਅਤੇ ਕੰਤੀ ਸ਼ਾਹ ਮਹਿਤਾ ਵਲੋਂ ਸਰਦੀ ਦੇ ਆਗਮਨ ਨੂੰ ਮੁੱਖ ਰੱਖਦਿਆਂ ਪਿੰਡ ਦੇ ਕਰੀਬ 300 ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਭੇਟ ਕੀਤੇ ਗਏ। ਇਸ ਮੌਕੇ ਇਕੱਤਰ ਹੋਏ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਪੰਚ ਗੌਤਮ ਮਹਿਤਾ ਨੇ ਕਿਹਾ ਕਿ ਹਰ ਲੋੜਵੰਦ ਦੀ ਬਾਂਹ ਫੜਨਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਹੀ ਸਾਡਾ ਫਰਜ਼ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪਿੰਡ ਦੀ ਤਰੱਕੀ ਅਤੇ ਗਰੀਬ ਵਰਗ ਦੇ ਕਲਿਆਣ ਲਈ ਅਜਿਹੀਆਂ ਮੁਹਿੰਮਾਂ ਆਉਣ ਵਾਲੇ ਸਮੇਂ ਵਿਚ ਵੀ ਲਗਾਤਾਰ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਸਰਪੰਚ ਮਹਿਤਾ ਨੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਣ ਲਿਆ। ਉਨ੍ਹਾਂ ਨੇ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹਲਕਾ ਰਾਜਾਸਾਂਸੀ ਦੇ ਰੌਸ਼ਨ ਭਵਿੱਖ ਲਈ ਅਗਾਮੀ ਚੋਣਾਂ ਦੌਰਾਨ ਹਲਕਾ ਇੰਚਾਰਜ ਸੋਨੀਆ ਮਾਨ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ, ਤਾਂ ਜੋ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਦਿੱਤੀ ਜਾ ਸਕੇ। ਸਮਾਗਮ ਦੇ ਅਖੀਰ ਵਿਚ ਕੰਬਲ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਸਰਪੰਚ ਗੌਤਮ ਮਹਿਤਾ ਤੇ ਆਮ ਆਦਮੀ ਪਾਰਟੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਪਿਛਲੀ ਖ਼ਬਰ ਕਾਂਗਰਸ ਦੀ 4 ਨਵੰਬਰ ਦੀ ਸੰਗਰੂਰ ਰੈਲੀ ਲਈ ਵਰਕਰਾਂ ਵਿਚ ਭਾਰੀ ਉਤਸ਼ਾਹ- ਸਾਬਕਾ ਵਿਧਾਇਕ ਭਲਾਈਪੁਰ ਅਗਲੀ ਖ਼ਬਰ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਅਤੇ ਧੂੜ ਮਿੱਟੀਆਂ ਉਡਾਉਂਦੀਆਂ ਹਨ ਰੇਤਾਂ ਵਾਲੀਆਂ ਟਰਾਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।