27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸ. ਦੇਸਾ ਸਿੰਘ ਮਜੀਠੀਆ ਸਕੂਲ ਵਿਖੇ ਹੋਏ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ’ਚ ਐਸ. ਜੀ. ਪੀ. ਐਚ. ਸਕੂਲ ਅਜਨਾਲਾ ਦੀ ਟੀਮ ਜੇਤੂ

ਮਜੀਠਾ, 26 ਅਕਤੂਬਰ (ਜਗਤਾਰ ਸਿੰਘ ਸਹਿਮੀ)-ਸ. ਦੇਸਾ ਸਿੰਘ ਮਜੀਠੀਆ ਪਬਲਿਕ ਸਕੂਲ ਮਜੀਠਾ ਵਿਖੇ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਪਹਿਲਾ ਦੋ ਰੋਜ਼ਾ ਅੰਤਰ-ਸਕੂਲ ਫੁੱਟਬਾਲ ਟੂਰਨਾਮੈਂਟ ਸਰਪ੍ਰਸਤ ਚੀਫ ਖਾਲਸਾ ਦੀਵਾਨ ਰਾਜ ਮੋਹਿੰਦਰ ਸਿੰਘ ਮਜੀਠਾ, ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਹੇਮਇੰਦਰ ਸਿੰਘ ਮਜੀਠਾ, ਸੁਖਦੀਪ ਸਿੰਘ ਗਿੱਲ ਤੇ ਹਰਵਿੰਦਰ ਸਿੰਘ ਭੁੱਲਰ (ਦੋਵੇਂ ਮੈਂਬਰ ਇੰਚਾਰਜ) ਅਤੇ ਸਕੂਲ ਪ੍ਰਿੰਸੀਪਲ ਅੰਮ੍ਰਿਤਬੀਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ।

ਅਜੀਤ ਡੈਸਕ 27-10-2026
ਮਜੀਠਾ, 26 ਅਕਤੂਬਰ (ਜਗਤਾਰ ਸਿੰਘ ਸਹਿਮੀ)-ਸ. ਦੇਸਾ ਸਿੰਘ ਮਜੀਠੀਆ ਪਬਲਿਕ ਸਕੂਲ ਮਜੀਠਾ ਵਿਖੇ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਪਹਿਲਾ ਦੋ ਰੋਜ਼ਾ ਅੰਤਰ-ਸਕੂਲ ਫੁੱਟਬਾਲ ਟੂਰਨਾਮੈਂਟ ਸਰਪ੍ਰਸਤ ਚੀਫ ਖਾਲਸਾ ਦੀਵਾਨ ਰਾਜ ਮੋਹਿੰਦਰ ਸਿੰਘ ਮਜੀਠਾ, ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਹੇਮਇੰਦਰ ਸਿੰਘ ਮਜੀਠਾ, ਸੁਖਦੀਪ ਸਿੰਘ ਗਿੱਲ ਤੇ ਹਰਵਿੰਦਰ ਸਿੰਘ ਭੁੱਲਰ (ਦੋਵੇਂ ਮੈਂਬਰ ਇੰਚਾਰਜ) ਅਤੇ ਸਕੂਲ ਪ੍ਰਿੰਸੀਪਲ ਅੰਮ੍ਰਿਤਬੀਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ 13 ਸਕੂਲਾਂ ਦੀਆਂ ਫੁੱਟਬਾਲ ਖਿਡਾਰੀਆਂ ਦੀਆਂ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਐਸ. ਜੀ. ਪੀ. ਐਚ. ਸਕੂਲ ਅਜਨਾਲਾ ਦੀ ਫੁੱਟਬਾਲ ਟੀਮ ਨੇ ਵਧੀਆਂ ਪ੍ਰਦਸ਼ਨ ਕਰਦਿਆਂ 12 ਟੀਮਾਂ ਨੂੰ ਪਿਛਾੜਕੇ ਜਿੱਤ ਪ੍ਰਾਪਤ ਕੀਤੀ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿਚ ਰਮਨੀਕ ਸਿੰਘ, ਜਗਜੀਤ ਸਿੰਘ ਬੰਟੀ, ਸੰਤੋਖ ਸਿੰਘ ਸੇਠੀ, ਦੀਪਇੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਪ੍ਰਿੰਸੀਪਲ ਅੰਮ੍ਰਿਤਬੀਰ ਕੌਰ ਨੇ ਟੂਰਨਾਮੈਟ ਵਿਚ ਭਾਗ ਲੈਣ ਵਾਲੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਤੇ ਉਨ੍ਹਾਂ ਨਾਲ ਆਏ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ ਉਨ੍ਹਾਂ ਵਿਚ ਟੀਮ ਭਾਵਨਾ, ਅਨੁਸ਼ਾਸਨ, ਆਤਮ ਵਿਸ਼ਵਾਸ਼ ਪੈਦਾ ਕਰਨਾ ਸੀ। ਇਸ ਮੌਕੇ ਮੈਂਬਰ ਇੰਚਾਰਜ ਸੁਖਦੀਪ ਸਿੰਘ ਗਿੱਲ ਨੇ ਜਿਥੇ ਚੀਫ਼ ਖ਼ਾਲਸਾ ਦੀਵਾਨ ਸੰਸਥਾ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਕਿਹਾ ਕਿ ਇਹ ਖੇਡ ਟੂਰਨਾਮੈਟ ਖੇਡਾਂ ਨੂੰ ਉਤਸ਼ਾਹਿਤ ਕਰਨ ਖਿਡਾਰੀ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਵਧੀਆ ਮੰਚ ਸਾਬਤ ਹੋਇਆ। ਇਸ ਮੌਕੇ ਉਕਤ ਤੋਂ ਇਲਾਵਾ ਬਚਿੱਤਰ ਸਿੰਘ ਲਾਲੀ ਢਿੰਗਨੰਗਲ, ਰਣਜੀਤ ਸਿੰਘ ਭੋਮਾਂ, ਸੁੱਖ ਭੰਗਵਾਂ, ਮਨਵੀਰ ਸਿੰਘ ਵਡਾਲਾ, ਅਪਰਮਦੀਪ ਸਿੰਘ ਅੱਪੂ, ਡਾਇਰੈਕਟਰ ਪੰਜਾਬ ਸਕੂਲ ਹਰਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਲੱਖੂਵਾਲ ਵਿਖੇ ਵੱਖ-ਵੱਖ ਪਾਰਟੀਆਂ ਨੂੰ ਛੱਡਕੇ ਵਰਕਰ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਖ਼ਾਲਸਾ ਅਕੈਡਮੀ ਮਹਿਤਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।