ਸੰਤ ਥੋਮਸ ਕਥਲਿਕ ਚਰਚ ਪਿੰਡ ਪਾਖਰਪੁਰਾ ਸਕੂਲ ਵਿਖੇ ਸਮਾਗਮ
ਜੈਂਤੀਪੁਰ, 26 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਸੰਤ ਥੋਮਸ ਕਥਲਿਕ ਚਰਚ ਪਿੰਡ ਪਾਖਰਪੁਰਾ ਸਕੂਲ ਦੇ ਬੱਚਿਆਂ ਵਲੋਂ ਖੇਡਾਂ ਦੇ ਪ੍ਰਦਰਸ਼ਨ ਵਿਚ ਵਧੀਆ ਮੁਕਾਮ ਹਾਸਿਲ ਕੀਤੇ ਜਿਨ੍ਹਾਂ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ’ਤੇ ਫਾਦਰ ਈਮਾਨੂਏਲ ਪੈਰਿਸ ਪਰਿਸ਼ਟ ਦਾ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਫਾਦਰ ਨੇ ਬੱਚਿਆਂ ਨੂੰ ਪਹਿਲੇ ਸਥਾਨ ’ਤੇ ਆਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਬੀਤੀ ਦਿਨੀ ਜਲੰਧਰ ਡਾਈਮੋਮ ਬ੍ਰਿਧ ਸਿਮ ਪਰੋਨੀਅਨ ਯਾਦਗਾਰੀ ਸਪੋਰਟਸ ਅਤੇ ਕਲਚਰ ਵਲੋਂ ਕਰਵਾਈਆਂ ਗਈਆਂ ਸਨ ਜਿਸ ਵਿਚ ਡਾਈਸੋਸ ਦੀਆਂ ਡਿਨਰੀਆ ਨੇ ਹਿੱਸਾ ਲਿਆ ਸੀ, ਜਿਸ ਵਿਚ ਫਤਿਹਗੜ੍ਹ ਚੂੜੀਆਂ ਅਤੇ ਪਾਖਰਪੁਰਾ ਦੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਅਜੀਤ ਡੈਸਕ
27-10-2026