ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੇ ਮਾਨ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਕੱਢੀ : ਵਿੱਕੀ ਭਿੰਡਰ, ਰਵੀ ਚੀਮਾ, ਹਰਜਿੰਦਰ ਰਾਮਪੁਰ
ਬਾਬਾ ਬਕਾਲਾ ਸਾਹਿਬ, 26 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਦਿਨੀਂ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦਾ ਸ਼ਰੇਆਮ ਦਿਨ ਗੋਲੀਆਂ ਮਾਰਕੇ ਕਤਲ ਕਰਨ ਦੀ ਵਾਪਰੀ ਘਟਨਾ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਟੀਮ ਡਿੰਪਾ ਦੇ ਸੀਨੀਅਰ ਕਾਂਗਰਸੀ ਆਗੂਆਂ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾ ਅਤੇ ਸਰਪੰਚ ਹਰਜਿੰਦਰ ਸਿੰਘ ਰਾਮਪੁਰ ਨੇ ਕਿਹਾ ਹੈ ਕਿ ਇਸ ਦੁਖਦਾਈ ਘਟਨਾ ਨੇ ਸਮੁੱਚੇ ਪੰਜਾਬੀਆਂ ਦੇ ਹਿਰਦਿਆਂ ਨੂੰ ਵੱਡੀ ਠੇਸ ਮਾਰੀ ਹੈ ਅਤੇ ਇਸ ਘਟਨਾ ਨੇ ਭਗਵੰਤ ਮਾਨ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ । ਇਸ ਮੌਕੇ ਬਲਾਕ ਪ੍ਰਧਾਨ ਅਰਜਨ ਸਿੰਘ ਸਰਾਂ, ਜਸਪੁਨੀਤ ਸਿੰਘ ਭਿੰਡਰ ਸਰਪੰਚ ਭਿੰਡਰ, ਗੁਰਵਿੰਦਰ ਸਿੰਘ ਚੀਮਾ ਚੀਮਾਬਾਠ, ਬੱਬੂ ਹਸਨਪਰ, ਸੁਰਜਨ ਸਿੰਘ ਸੋਨੂੰ ਭਲਾਈਪੁਰ, ਹਰਪ੍ਰੀਤ ਸਿੰਘ ਸੋਨੂੰ ਬਾਬਾ ਸਾਵਣ ਸਿੰਘ ਨਗਰ, ਐਡਵੋਕੇਟ ਪ੍ਰਵੀਨਪਾਲ ਸਿੰਘ ਭਲਾਈਪੁਰ ਪੂਰਬਾਂ, ਸਾਹਿਬ ਸਿੰਘ ਸਰਪੰਚ ਝਾੜੂ ਨੰਗਲ, ਆਦਿ ਵੀ ਹਾਜ਼ਰ ਸਨ ।