23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕੈਂਸਰ ਨੂੰ ਪੈਰ ਪਸਾਰਨ ਤੋਂ ਰੋਕਣ ਲਈ ਪਾਣੀ ਦੇ ਸੈਂਪਲ ਚੈੱਕ ਕਰਨ ਦੀ ਕੀਤੀ ਮੰਗ

ਬਾਬਾ ਬਕਾਲਾ ਸਾਹਿਬ, 22 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਪੈਰ ਪਸਾਰਨ ਤੋਂ ਰੋਕਣ ਲਈ ਪੀਣ ਵਾਲੇ ਪਾਣੀ ਦੇ ਸੈਂਪਲ ਚੈੱਕ ਕਰਵਾਉਣ ਲਈ ਬਾਬਾ ਬਕਾਲਾ ਸਾਹਿਬ ਇਲਾਕੇ ਦੇ ਸਮਾਜ ਸੇਵੀ ਸਤਨਾਮ ਸਿੰਘ ਗਿੱਲ ਨੇ ਲੋਕ ਭਵਨ ਨੂੰ ਪੱਤਰ ਲਿਖਕੇ ਤਿੰਨਾਂ ਵਰਸਿਟੀਆਂ ਦੇ ਦਖ਼ਲ ਦੀ ਮੰਗ ਕੀਤੀ ਹੈ। ਰਾਜਪਾਲ ਪੰਜਾਬ ਦੇ ਨਾਮ ਘੱਟ ਗਿਣਤੀ ਲੋਕ ਭਲਾਈ ਸੰਸਥਾਂ ਦੇ ਲੈਟਰ-ਹੈਡ ਰਾਹੀਂ ਉਠਾਏ ਮੁੱਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਜਿੰਨ੍ਹਾਂ ਪਿੰਡਾਂ ’ਚ ਛੱਪੜਾਂ ਦਾ ਘੇਰਾ ਸੰਘਣੀ ਵਸੋਂ ਦੇ ਘੇਰੇ ਹੇਠ ਆਉਂਦਾ ਹੈ, ਉਨਾਂ ਪਿੰਡਾਂ ’ਚ ਕੈਂਸਰ ਲੋਕਾਂ ਨੂੰ ਆਪਣੀ ਪਕੜ ’ ਚ ਲੈ ਸਕਦੀ ਹੈ ।

ਅਜੀਤ ਡੈਸਕ 23-10-2026
ਬਾਬਾ ਬਕਾਲਾ ਸਾਹਿਬ, 22 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਪੈਰ ਪਸਾਰਨ ਤੋਂ ਰੋਕਣ ਲਈ ਪੀਣ ਵਾਲੇ ਪਾਣੀ ਦੇ ਸੈਂਪਲ ਚੈੱਕ ਕਰਵਾਉਣ ਲਈ ਬਾਬਾ ਬਕਾਲਾ ਸਾਹਿਬ ਇਲਾਕੇ ਦੇ ਸਮਾਜ ਸੇਵੀ ਸਤਨਾਮ ਸਿੰਘ ਗਿੱਲ ਨੇ ਲੋਕ ਭਵਨ ਨੂੰ ਪੱਤਰ ਲਿਖਕੇ ਤਿੰਨਾਂ ਵਰਸਿਟੀਆਂ ਦੇ ਦਖ਼ਲ ਦੀ ਮੰਗ ਕੀਤੀ ਹੈ। ਰਾਜਪਾਲ ਪੰਜਾਬ ਦੇ ਨਾਮ ਘੱਟ ਗਿਣਤੀ ਲੋਕ ਭਲਾਈ ਸੰਸਥਾਂ ਦੇ ਲੈਟਰ-ਹੈਡ ਰਾਹੀਂ ਉਠਾਏ ਮੁੱਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਜਿੰਨ੍ਹਾਂ ਪਿੰਡਾਂ ’ਚ ਛੱਪੜਾਂ ਦਾ ਘੇਰਾ ਸੰਘਣੀ ਵਸੋਂ ਦੇ ਘੇਰੇ ਹੇਠ ਆਉਂਦਾ ਹੈ, ਉਨਾਂ ਪਿੰਡਾਂ ’ਚ ਕੈਂਸਰ ਲੋਕਾਂ ਨੂੰ ਆਪਣੀ ਪਕੜ ’ ਚ ਲੈ ਸਕਦੀ ਹੈ । ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਸਮੇਤ ਸਬ ਡਵੀਜਨ ਦੇ ਪਿੰਡ ਜੋਧੇ, ਬੱਲਸਰਾਏ, ਝਲਾੜੀ, ਭੈਣੀ ਰਾਮ ਦਿਆਲ ਅਤੇ ਲੱਖੂਵਾਲ ਆਦਿ ਦਾ ਧਰਤੀ ਹੇਠਲਾ ਪਾਣੀ ਜੋ ਅਸੀਂ ਪੀ ਰਹੇ ਹਾਂ, ਉਹ ਅਤੇ ਆਰ.ਓ ਤੋਂ ਇਲਾਵਾ ਸਰਕਾਰੀ ਟੈਂਕੀ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ ਚੈੱਕ ਕਰਾਉਣ ਲਈ ਰਾਜਪਾਲ ਪੰਜਾਬ ਨੂੰ ਬੇਨਤੀ ਕੀਤੀ ਗਈ ਹੈ। ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਲੋਕ ਭਵਨ ਨੇ ਤੁਰੰਤ ਇਸ ਪੱਤਰ ਵੱਲ ਧਿਆਨ ਨਾ ਦਿੱਤਾ ਤਾਂ ਫਿਰ ਉਹ ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਸੰਭਾਵਿਤ ਖਿਲਵਾੜ ਨੂੰ ਰੋਕਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾੳਣਗੇ ।
ਪਿਛਲੀ ਖ਼ਬਰ ਹੈਮਬਰਗ ਵਿਚ ‘ਸਿੰਦੂਰ ਖੇਲਾ’ ਅਤੇ ਬੰਗਾਲੀ ਪਕਵਾਨਾਂ ਨਾਲ ਮਨਾਈ ਵਿਜੈ ਦਸ਼ਮੀ ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।