05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕੌਂਸਲਰ ਅਮਰਵੀਰ ਸਿੰਘ ਆਜ਼ਾਦ ਅਤੇ ਸੂਬੇਦਾਰ ਤਰਸੇਮ ਸਿੰਘ ਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ

ਰਈਆ 4 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋ ਲੋੜਵੰਦ ਲੋਕਾਂ ਨੂੰ ਫ੍ਰੀ ਰਸੋਈ ਦਾ ਸਮਾਨ ਵੰਡਣ ਦੀ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਨ ਦਲਬੀਰ ਸਿੰਘ ਟੋਂਗ ਅਤੇ ਸੰਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ ਰਈਆ ਦੇ ਦਿਸ਼ਾ-ਨਿਰਦੇਸ਼ਾ ਹੇਠ ਵਾਰਡ ਨੰਬਰ 3 ਤੋਂ ਕੌਂਸਲਰ ਅਮਰਵੀਰ ਸਿੰਘ ਆਜ਼ਾਦ ਅਤੇ ਸੂਬੇਦਾਰ ਤਰਸੇਮ ਸਿੰਘ ਨੇ ਡੀਪੂ ਹੋਲਡਰ ਇਕਬਾਲ ਸਿੰਘ ਦੇ ਅਨਾਜ ਡੀਪੂ ਤੇ ਲਾਭਪਾਤਰੀਆਂ ਨੂੰ ਅਨਾਜ ਦੀਆ ਕਿੱਟਾ ਵੰਡੀਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੌਂਸਲਰ ਅਮਰਵੀਰ ਸਿੰਘ ਆਜ਼ਾਦ ਨੇ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਲੋੜਵੰਦ ਲੋਕਾਂ ਨੂੰ ਅਨਾਜ ਮਿਲਦਾ ਆ ਰਿਹਾ ਹੈ ਅਤੇ 1 ਜੁਲਾਈ ਤੋ ਮਾਂਵਾ-ਧੀਆਂ ਸਤਿਕਾਰ ਯੋਜਨਾ ਤਹਿਤ 1000/ 1500 ਰੁਪਏ ਦੇ ਹਿਸਾਬ ਨਾਲ ਤਿੰਨ-ਤਿੰਨ ਮਹੀਨਿਆਂ ਦੇ ਇਕੱਠੇ ਪੈਸੇ ਮਿਲਣੇ ਵੀ ਸ਼ੁਰੂ ਹੋ ਚੁੱਕੇ ਹਨ ਜੋ ਕਿ ਹੁਣ ਫਿਰ ਤਿੰਨ ਮਹੀਨਿਆ ਦੇ ਪੈਸੇ ਮਾਂਵਾ-ਧੀਆਂ ਦੇ ਖਾਤਿਆ ਵਿੱਚ ਆ ਰਹੇ ਹਨ ।

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡਦੇ ਹੋਏ ਕੌਂਸਲਰ ਅਮਰਵੀਰ ਸਿੰਘ ਅਜ਼ਾਦ ਨਾਲ ਹਨ ਸੂਬੇਦਾਰ ਤਰਸੇਮ ਸਿੰਘ ਅਤੇ ਹੋਰ ਆਦਿ. ਤਸਵੀਰ : ਸ਼ਰਨਬੀਰ ਸਿੰਘ ਕੰਗ 05-10-2026
ਰਈਆ 4 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋ ਲੋੜਵੰਦ ਲੋਕਾਂ ਨੂੰ ਫ੍ਰੀ ਰਸੋਈ ਦਾ ਸਮਾਨ ਵੰਡਣ ਦੀ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਨ ਦਲਬੀਰ ਸਿੰਘ ਟੋਂਗ ਅਤੇ ਸੰਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ ਰਈਆ ਦੇ ਦਿਸ਼ਾ-ਨਿਰਦੇਸ਼ਾ ਹੇਠ ਵਾਰਡ ਨੰਬਰ 3 ਤੋਂ ਕੌਂਸਲਰ ਅਮਰਵੀਰ ਸਿੰਘ ਆਜ਼ਾਦ ਅਤੇ ਸੂਬੇਦਾਰ ਤਰਸੇਮ ਸਿੰਘ ਨੇ ਡੀਪੂ ਹੋਲਡਰ ਇਕਬਾਲ ਸਿੰਘ ਦੇ ਅਨਾਜ ਡੀਪੂ ਤੇ ਲਾਭਪਾਤਰੀਆਂ ਨੂੰ ਅਨਾਜ ਦੀਆ ਕਿੱਟਾ ਵੰਡੀਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੌਂਸਲਰ ਅਮਰਵੀਰ ਸਿੰਘ ਆਜ਼ਾਦ ਨੇ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਲੋੜਵੰਦ ਲੋਕਾਂ ਨੂੰ ਅਨਾਜ ਮਿਲਦਾ ਆ ਰਿਹਾ ਹੈ ਅਤੇ 1 ਜੁਲਾਈ ਤੋ ਮਾਂਵਾ-ਧੀਆਂ ਸਤਿਕਾਰ ਯੋਜਨਾ ਤਹਿਤ 1000/ 1500 ਰੁਪਏ ਦੇ ਹਿਸਾਬ ਨਾਲ ਤਿੰਨ-ਤਿੰਨ ਮਹੀਨਿਆਂ ਦੇ ਇਕੱਠੇ ਪੈਸੇ ਮਿਲਣੇ ਵੀ ਸ਼ੁਰੂ ਹੋ ਚੁੱਕੇ ਹਨ ਜੋ ਕਿ ਹੁਣ ਫਿਰ ਤਿੰਨ ਮਹੀਨਿਆ ਦੇ ਪੈਸੇ ਮਾਂਵਾ-ਧੀਆਂ ਦੇ ਖਾਤਿਆ ਵਿੱਚ ਆ ਰਹੇ ਹਨ । ਉਹਨਾਂ ਕਿਹਾ ਕਿ ਜੋ ਵੀ ਵਾਅਦੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਖੁਸ਼ ਹਨ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੁਬਾਰਾ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਸ ਮੌਕੇ ਐਡਵੋਕੇਟ ਅਜੇਵੀਰ ਸਿੰਘ ਅਜਾਦ, ਸੂਬੇਦਾਰ ਤਰਸੇਮ ਸਿੰਘ, ਦਵਿੰਦਰ ਸਿੰਘ ਮਾਨ, ਨੰਬਰਦਾਰ ਭੁਪਿੰਦਰ ਸਿੰਘ, ਸੰਦੀਪ ਸਿੰਘ, ਐਡਵੋਕੇਟ ਲੱਖਾ ਸਿੰਘ ਆਜ਼ਾਦ, ਕੁਲਦੀਪ ਸਿੰਘ, ਰਜਿੰਦਰ ਸਿੰਘ, ਭੁਪਿੰਦਰ ਸਿੰਘ ਮਾਨ, ਦਿਲਬਾਗ ਸਿੰਘ, ਜਗਰੂਪ ਸਿੰਘ ਡੈਨੀ, ਜਸਪਾਲ ਸਿੰਘ , ਪ੍ਰੇਮ ਸਿੰਘ ਡੀਪੂ ਹੋਲਡਰ ਇਕਬਾਲ ਸਿੰਘ ਆਦਿ ਹਾਜਰ ਸਨ ।
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਿੰਡ ਮੱਲੂਨੰਗਲ ਵਿਖੇ ਕਿਸਾਨ ਸਿਖਲਾਈ ਕੈਂਪ ਅਗਲੀ ਖ਼ਬਰ ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵਲੋਂ ਥਾਣਾ ਲੋਪੋਕੇ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।