ਸਠਿਆਲਾ ਵਿਖੇ ਚਾਰ ਪੰਚਾਇਤਾਂ ਨੇ ਪਰਵਾਸੀਆਂ ਨੂੰ ਜ਼ਮੀਨ , ਜਾਇਦਾਦ ਤੇ ਤਸਦੀਕ ਨਾ ਕਰਨ ਦਾ ਲਿਆ ਅਹਿਮ ਫ਼ੈਸਲਾ
ਸਠਿਅਲਾ, 4 ਅਕਤੂਬਰ (ਜਗੀਰ ਸਿੰਘ ਸਫਰੀ)-ਕਸਬਾ ਸਠਿਆਲਾ ਦੀਆਂ ਚਾਰ ਗ੍ਰਾਮ ਪੰਚਾਇਤਾਂ ਵਲੋਂ ਇਕ ਅਹਿਮ ਫ਼ੈਸਲਾ ਲੈਂਦਿਆਂ ਪਿੰਡਾਂ ਵਿਚ ਰਹਿ ਰਹੇ ਪਰਵਾਸੀਆਂ ਨੂੰ ਪੰਚਾਇਤੀ ਤੌਰ ’ਤੇ ਜ਼ਮੀਨ ਜਾਂ ਹੋਰ ਜਾਇਦਾਦ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਗ੍ਰਾਮ ਪੰਚਾਇਤ ਸਠਿਆਲਾ ਦੇ ਸਰਪੰਚ ਚਰਨਜੀਤ ਸਿੰਘ ਭੱਟੀ, ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਪੰਚਾਇਤ ਦੇ ਸਰਪੰਚ ਦਲਬੀਰ ਸਿੰਘ, ਗ੍ਰਾਮ ਪੰਚਾਇਤ ਬੁੱਧ ਸਿੰਘ ਨਗਰ ਦੇ ਸਰਪੰਚ ਜਸਬੀਰ ਸਿੰਘ ਡਿੰਪਾ, ਤੇ ਗ੍ਰਾਮ ਪੰਚਾਇਤ ਨਾਨਕਸਰ ਨਗਰ ਦੇ ਸਰਪੰਚ ਗੁਰਜਿੰਦਰ ਸਿੰਘ ਗਿੰਦਾ ਨੇ ਕਿਹਾ ਕਿ ਨੰਬਰਦਾਰਾਂ ਤੇ ਮੈਂਬਰਾਂ ਤੇ ਬੀ.
ਸਠਿਅਲਾ, 4 ਅਕਤੂਬਰ (ਜਗੀਰ ਸਿੰਘ ਸਫਰੀ)-ਕਸਬਾ ਸਠਿਆਲਾ ਦੀਆਂ ਚਾਰ ਗ੍ਰਾਮ ਪੰਚਾਇਤਾਂ ਵਲੋਂ ਇਕ ਅਹਿਮ ਫ਼ੈਸਲਾ ਲੈਂਦਿਆਂ ਪਿੰਡਾਂ ਵਿਚ ਰਹਿ ਰਹੇ ਪਰਵਾਸੀਆਂ ਨੂੰ ਪੰਚਾਇਤੀ ਤੌਰ ’ਤੇ ਜ਼ਮੀਨ ਜਾਂ ਹੋਰ ਜਾਇਦਾਦ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਗ੍ਰਾਮ ਪੰਚਾਇਤ ਸਠਿਆਲਾ ਦੇ ਸਰਪੰਚ ਚਰਨਜੀਤ ਸਿੰਘ ਭੱਟੀ, ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਪੰਚਾਇਤ ਦੇ ਸਰਪੰਚ ਦਲਬੀਰ ਸਿੰਘ, ਗ੍ਰਾਮ ਪੰਚਾਇਤ ਬੁੱਧ ਸਿੰਘ ਨਗਰ ਦੇ ਸਰਪੰਚ ਜਸਬੀਰ ਸਿੰਘ ਡਿੰਪਾ, ਤੇ ਗ੍ਰਾਮ ਪੰਚਾਇਤ ਨਾਨਕਸਰ ਨਗਰ ਦੇ ਸਰਪੰਚ ਗੁਰਜਿੰਦਰ ਸਿੰਘ ਗਿੰਦਾ ਨੇ ਕਿਹਾ ਕਿ ਨੰਬਰਦਾਰਾਂ ਤੇ ਮੈਂਬਰਾਂ ਤੇ ਬੀ.ਐਲ.ਓਜ਼ ਨੂੰ ਅਪੀਲ ਕੀਤੀ ਹੈ ਕਿ ਪਰਵਾਸੀ ਨੂੰ ਤਸਦੀਕ ਨਾ ਕੀਤਾ ਜਾਵੇ ਤੇ ਨਾ ਹੀ ਪਿੰਡ ਵਿਚ ਵੋਟ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜਾਇਦਾਦ ਸਬੰਧੀ ਮਾਮਲਿਆਂ ਨੂੰ ਪਿੰਡ ਦੀਆਂ ਸਥਾਨਕ ਲੋੜਾਂ, ਕਾਨੂੰਨੀ ਨਿਯਮਾਂ ਅਤੇ ਪੰਚਾਇਤੀ ਪ੍ਰਬੰਧ ਨੂੰ ਧਿਆਨ ਵਿਚ ਰੱਖਦਿਆਂ ਹੀ ਵਿਚਾਰਿਆ ਗਿਆ ਹੈ। ਇਸ ਮੌਕੇ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀ ਇੰਸ: ਸਰਬਜੀਤ ਸਿੰਘ ਬੱਲ, ਹਰਪਾਲ ਸਿੰਘ ਤੇ ਪ੍ਰਭਜੀਤ ਸਿੰਘ ਘੁੱਗਾ ਨੇ ਕਿਹਾ ਪੰਚਾਇਤ ਵਲੋਂ ਅਹਿਮ ਲਿਆ ਗਿਆ ਫ਼ੈਸਲਾ ਅਮਨ ਸਾਂਤੀ ਬਹਾਲ ਰੱਖਣ ਲਈ ਸ਼ਲਾਘਾ ਯੋਗ ਹੈ।