05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭੋਗ ’ਤੇ ਵਿਸ਼ੇਸ਼– ਅਕਾਸ਼ਦੀਪ ਸਿੰਘ ਮਜੀਠੀਆ

ਮਜੀਠਾ- ਅਕਾਸ਼ਦੀਪ ਸਿੰਘ ਗਿੱਲ ਮਜੀਠੀਆ ਦਾ ਬੇਵਕਤੀ ਵਿਛੋੜਾ ਪਰਿਵਾਰ, ਸਾਕ-ਸਬੰਧੀਆਂ, ਦੋਸਤਾਂ-ਮਿੱਤਰਾਂ ਅਤੇ ਇਲਾਕਾ ਵਾਸੀਆਂ ਲਈ ਡੂੰਘਾ ਸਦਮਾ ਬਣਿਆ ਹੈ। ਉਹ ਜਿੱਥੇ ਯਾਰਾਂ ਦੇ ਯਾਰ ਵਜੋਂ ਜਾਣੇ ਜਾਂਦੇ ਸਨ, ਉੱਥੇ ਲੋੜਵੰਦਾਂ ਦੀ ਮਦਦ ਕਰਨ ਅਤੇ ਹਰ ਕਿਸੇ ਨਾਲ ਹੱਸ ਕੇ ਮਿਲਣ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈ ਰੱਖਦੇ ਸਨ।

ਅਜੀਤ ਡੈਸਕ 05-10-2026
ਮਜੀਠਾ- ਅਕਾਸ਼ਦੀਪ ਸਿੰਘ ਗਿੱਲ ਮਜੀਠੀਆ ਦਾ ਬੇਵਕਤੀ ਵਿਛੋੜਾ ਪਰਿਵਾਰ, ਸਾਕ-ਸਬੰਧੀਆਂ, ਦੋਸਤਾਂ-ਮਿੱਤਰਾਂ ਅਤੇ ਇਲਾਕਾ ਵਾਸੀਆਂ ਲਈ ਡੂੰਘਾ ਸਦਮਾ ਬਣਿਆ ਹੈ। ਉਹ ਜਿੱਥੇ ਯਾਰਾਂ ਦੇ ਯਾਰ ਵਜੋਂ ਜਾਣੇ ਜਾਂਦੇ ਸਨ, ਉੱਥੇ ਲੋੜਵੰਦਾਂ ਦੀ ਮਦਦ ਕਰਨ ਅਤੇ ਹਰ ਕਿਸੇ ਨਾਲ ਹੱਸ ਕੇ ਮਿਲਣ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈ ਰੱਖਦੇ ਸਨ। ਅਕਾਸ਼ਦੀਪ ਸਿੰਘ ਗਿੱਲ ਦਾ ਜਨਮ 15 ਫਰਵਰੀ 1989 ਨੂੰ ਮਾਤਾ ਕੁਲਵਿੰਦਰਜੀਤ ਕੌਰ ਦੀ ਕੁੱਖੋਂ ਮਜੀਠਾ ਦੀ ਨਾਮਵਰ ਸਿਆਸੀ ਸ਼ਖ਼ਸੀਅਤ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਮਜੀਠਾ ਸ਼ਹਿਰ ਵਿਚ ਬੀਤਿਆ। ਉਨ੍ਹਾਂ ਨੇ ਦਸਵੀਂ ਦੀ ਪੜ੍ਹਾਈ ਮੇਓ ਕਾਲਜ ਅਜਮੇਰ, ਬਾਰ੍ਹਵੀਂ ਕ੍ਰਿਪਾਲ ਸਾਗਰ ਅਕੈਡਮੀ ਰਾਹੋਂ ਅਤੇ ਗ੍ਰੈਜੂਏਸ਼ਨ ਸ਼ਾਰਦਾ ਯੂਨੀਵਰਸਿਟੀ, ਗ੍ਰੇਟਰ ਨੋਇਡਾ ਤੋਂ ਕੀਤੀ। ਅਕਾਸ਼ਦੀਪ ਸਿੰਘ ਨੂੰ ਸਿਆਸੀ ਸੂਝ-ਬੂਝ, ਲੋਕਾਂ ਨਾਲ ਪਿਆਰ, ਦਿਆਲਤਾ ਅਤੇ ਲੋਕ ਸੇਵਾ ਦੀ ਭਾਵਨਾ ਦੀ ਗੁੜ੍ਹਤੀ ਆਪਣੇ ਦਾਦਾ ਸਵ. ਜੋਗਿੰਦਰ ਸਿੰਘ ਗਿੱਲ ਮਜੀਠਾ ਤੋਂ ਮਿਲੀ। ਸਾਲ 2013 ਵਿਚ ਉਹ ਗਾਜ਼ੀਆਬਾਦ ਵਿਚ ਵੋਟਾਂ ਰਾਹੀਂ ਯੂਥ ਕਾਂਗਰਸ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਸਾਲ 2014 ਤੋਂ 2017 ਤੱਕ ਉਹ ਵੋਟਾਂ ਰਾਹੀਂ ਹਲਕਾ ਮਜੀਠਾ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਸਾਲ 2019 ਵਿਚ ਉਨ੍ਹਾਂ ਨੂੰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੇ ਅਹੁਦੇ ਲਈ ਵੋਟਾਂ ਰਾਹੀਂ ਚੁਣਿਆ ਗਿਆ। ਸਿਆਸੀ ਜੀਵਨ ਦੌਰਾਨ ਅਕਾਸ਼ਦੀਪ ਸਿੰਘ ਨੇ ਆਪਣੇ ਪਿਤਾ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਦੇ ਨਾਲ ਹਲਕੇ ਅੰਦਰ ਸਰਗਰਮ ਰਹਿੰਦਿਆਂ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੂੜ੍ਹੀ ਸਾਂਝ ਬਣਾਈ। ਅਕਾਸ਼ਦੀਪ ਸਿੰਘ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਅਤੇ ਪਰਿਵਾਰ ਦੇ ਬਹੁਤ ਲਾਡਲੇ ਸਨ। ਉਨ੍ਹਾਂ ਦੀ ਛੋਟੀ ਭੈਣ ਕੁਸ਼ਲਦੀਪ ਕੌਰ ਵਿਆਹੀ ਹੋਈ ਹੈ। ਕੁੱਝ ਸਮੇਂ ਦੀ ਬਿਮਾਰੀ ਉਪਰੰਤ ਉਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ 26 ਸਤੰਬਰ ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪਰਿਵਾਰ ਵਲੋਂ ਅਕਾਸ਼ਦੀਪ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਅਕਤੂਬਰ, ਦਿਨ ਸੋਮਵਾਰ ਨੂੰ ਅੱਜ ਉਨ੍ਹਾਂ ਦੇ ਗ੍ਰਹਿ ਮਜੀਠਾ ਵਿਖੇ ਪੈਣ ਉਪਰੰਤ ਵੈਰਾਗਮਈ ਕੀਰਤਨ ਅਤੇ ਅੰਤਿਮ ਅਰਦਾਸ ਦਾਣਾ ਮੰਡੀ ਮਜੀਠਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। -ਜਗਤਾਰ ਸਿੰਘ ਸਹਿਮੀ
ਪਿਛਲੀ ਖ਼ਬਰ ਕੁਲਦੀਪ ਸਿੰਘ ਬਾਠ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਉਪ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਤੋਲਾ ਨੰਗਲ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।